PM ਮੋਦੀ ਨੇ ਦੇਸ਼ ਦੀ ਸਭ ਤੋਂ ਤੇਜ਼ ਮੈਟਰੋ ‘ਨਮੋ ਭਾਰਤ’ ਦਾ ਕੀਤਾ ਉਦਘਾਟਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਨਮੋ ਭਾਰਤ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (RRTS) ਦੇ ਬਾਕੀ ਰਹਿੰਦੇ ਹਿੱਸਿਆਂ ਦਾ ਉਦਘਾਟਨ ਕਰਕੇ ਦੇਸ਼ ਨੂੰ ਆਧੁਨਿਕ ਆਵਾਜਾਈ ਦਾ ਵੱਡਾ ਤੋਹਫ਼ਾ ਦਿੱਤਾ ਹੈ। ਇਸ ਵਿੱਚ ਦਿੱਲੀ ਦੇ ਸਰਾਏ ਕਾਲੇ ਖਾਨ ਤੋਂ ਨਿਊ ਅਸ਼ੋਕ ਨਗਰ (5 KM) ਅਤੇ ਉੱਤਰ ਪ੍ਰਦੇਸ਼ ਦੇ ਮੇਰਠ ਸਾਊਥ ਤੋਂ ਮੋਦੀਪੁਰਮ (21 KM) ਤੱਕ ਦੇ ਮਹੱਤਵਪੂਰਨ ਸਟ੍ਰੈਚ ਸ਼ਾਮਲ ਹਨ

82 ਕਿਲੋਮੀਟਰ ਦਾ ਕੋਰੀਡੋਰ ਮੁਕੰਮਲ
ਇਸ ਉਦਘਾਟਨ ਦੇ ਨਾਲ ਹੀ ਹੁਣ 82 ਕਿਲੋਮੀਟਰ ਲੰਬਾ ਪੂਰਾ RRTS ਕੋਰੀਡੋਰ ਚਾਲੂ ਹੋ ਗਿਆ ਹੈ। ਇਸ ਦੇ ਨਾਲ ਹੀ ਮੇਰਠ ਮੈਟਰੋ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ RRTS ਦੇ ਨਾਲ ਹੀ ਜੋੜਿਆ ਗਿਆ ਹੈ।

ਵਿਕਸਿਤ ਭਾਰਤ ਦੀ ਕਨੈਕਟੀਵਿਟੀ ਦੀ ਝਲਕ
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ‘ਵਿਕਸਿਤ ਭਾਰਤ’ ਦੀ ਕਨੈਕਟੀਵਿਟੀ ਦੀ ਇੱਕ ਮਿਸਾਲ ਹੈ। ਉਨ੍ਹਾਂ ਕਿਹਾ:

“ਇਹ ਕੋਰੀਡੋਰ ਦਿਖਾਉਂਦਾ ਹੈ ਕਿ ਕਿਵੇਂ ਮੈਟਰੋ ਰੇਲ ਸ਼ਹਿਰ ਦੇ ਅੰਦਰੂਨੀ ਸਫ਼ਰ ਲਈ ਅਤੇ ‘ਨਮੋ ਭਾਰਤ’ ਟ੍ਰੇਨਾਂ ‘ਟਵਿਨ ਸਿਟੀ’ (ਦੋ ਸ਼ਹਿਰਾਂ ਨੂੰ ਜੋੜਨ) ਦੇ ਵਿਜ਼ਨ ਨੂੰ ਤੇਜ਼ ਕਰਨਗੀਆਂ।”

ਕਿਰਾਏ ਦੇ ਮਕਾਨਾਂ ਦੀ ਮਜਬੂਰੀ ਹੋਵੇਗੀ ਖ਼ਤਮ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਨਾਲ ਹੁਣ ਕੰਮਕਾਜੀ ਲੋਕਾਂ ਅਤੇ ਵਿਦਿਆਰਥੀਆਂ ਨੂੰ ਦਿੱਲੀ ਵਿੱਚ ਮਹਿੰਗੇ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਦੀ ਮਜਬੂਰੀ ਨਹੀਂ ਰਹੇਗੀ। ਲੋਕ ਹੁਣ ਆਸਾਨੀ ਨਾਲ ਆਪਣੇ ਸ਼ਹਿਰਾਂ ਤੋਂ ਦਿੱਲੀ ਆ-ਜਾ ਸਕਣਗੇ। ਇਸ ਪ੍ਰੋਜੈਕਟ ਦੀ ਖ਼ਾਸੀਅਤ ਇਹ ਹੈ ਕਿ ਸਰਾਏ ਕਾਲੇ ਖਾਨ, ਆਨੰਦ ਵਿਹਾਰ, ਗਾਜ਼ੀਆਬਾਦ ਅਤੇ ਮੇਰਠ ਵਿਖੇ ਭਾਰਤੀ ਰੇਲਵੇ, ਮੈਟਰੋ ਅਤੇ ਬੱਸ ਅੱਡਿਆਂ ਨੂੰ ਇੱਕੋ ਥਾਂ ਜੋੜਿਆ ਗਿਆ ਹੈ।

ਰੁਜ਼ਗਾਰ ਦੇ ਖੁੱਲ੍ਹਣਗੇ ਨਵੇਂ ਰਾਹ
ਖੇਤਰ ਦੇ ਵਿਕਾਸ ਬਾਰੇ ਗੱਲ ਕਰਦਿਆਂ ਪੀ.ਐਮ. ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ ਐਕਸਪ੍ਰੈਸਵੇਅ, ਫਰੇਟ ਕੋਰੀਡੋਰ ਅਤੇ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੇ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਕੀਤਾ ਜਾ ਰਿਹਾ ਨਿਵੇਸ਼ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਕਾਰਨ ਖੇਤਰ ਵਿੱਚ ਨਵੀਆਂ ਇੰਡਸਟਰੀਆਂ ਅਤੇ ਕਾਰੋਬਾਰ ਆ ਰਹੇ ਹਨ

#nationalnews #namobharat #indiafastestmetrotrain #nationaltrendingnews #trendingnews #globalnews