ਹਰ ਸਾਲ ਲੱਖਾ ਹੀ ਵਿਦਿਆਰਥੀ ਸਿਵਲ ਸੇਵਕ ਬਣਨ ਦਾ ਸੁਪਨਾ ਲੈ ਕੇ ਸਿਵਲ ਸੇਵਾ ਦੀ ਪਿ੍ਰਖਿਆ ਦਿੰਦੇ ਹਨ ਅਤੇ ਇਹਨਾਂ ਵਿੱਚੋ ਕੋਈ ਵਿਰਲਾ ਹੀ ਨੌਜ਼ਵਾਨ ਪਾਸ ਹੁੰਦਾ ਹੈ। ਜਿਹੜੇ ਵਿਦਿਆਰਥੀ ਡਟ ਕੇ ਮਿਹਨਤ ਕਰਦੇ ਹਨ ਉਹ ਇਹ ਪਿ੍ਖਿਆ ਪਾਸ ਕਰ ਸਫਲਤਾ ਹਾਸਿਲ ਕਰ ਲੈਂਦੇ ਹਨ। ਅਜਿਹਾ ਹੀ ਕੁੱਝ ਜੰਮੂ ਦੇ ਇੱਕ ਪਰਿਵਾਰ ਨੇ ਕਰ ਦਿਖਾਇਆ ਹੈ। ਦੱਸ ਦਈਏ ਕਿ ਡੋਡਾ ਜ਼ਿਲੇ ਦੇ ਇੱਕ ਪਰਿਵਾਰ ਦੇ ਤਿੰਨ ਭੈਣ-ਭਰਾ ਨੇ ਸਿਵਿਲ ਸਰਵਿਸਿਜ਼ ਪਿ੍ਰਖਿਆ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਤਿੰਨੋ ਭੈਣ ਭਰਾ ਜਿਹਨਾ ਵਿੱਚੋ ਸੱਭ ਤੋ ਵੱਡੀ ਭੈਣ ਦਾ ਨਾਂ ਹੁਮਾ ਵਾਨੀ, ਛੋਟੀ ਭੈਣ ਇਫਰਾ ਅੰਜ਼ੁਮ ਵਾਨੀ ਅਤੇ ਸੱਭ ਤੋ ਛੋਟਾ ਭਰਾ ਸੁਹੇਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਫਰਾ ਅਤੇ ਸੁਹੇਲ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਪਿ੍ਰਖਿਆ ਪਾਸ ਕਰ ਲਈ। ਤਿੰਨਾ ਦਾ ਰੈਕ 150 ਵਿੱਚ ਆਇਆ ਹੈ। ਪਿਤਾ ਮੁਨੀਰ ਅਹਿਮਦ ਵਾਨੀ ਲੇਬਰ ਠੇਕੇਦਾਰ ਵਜੋਂ ਕੰਮ ਕਰਦੇ ਹਨ ਅਤੇ ਮਾਂ ਘਰੇਲੂ ਔਰਤ ਹੈ। ਪਿਤਾ ਦੱਸਦਾ ਹੈ ਕਿ ਅੱਜ ਵੀ ਉਸ ਦੇ ਬੱਚਿਆਂ ਕੋਲ ਮੋਬਾਈਲ ਨਹੀਂ ਹੈ। ਜਦੋਂ ਵੀ ਉਸ ਨੂੰ ਇੰਟਰਨੈੱਟ ਦੀ ਲੋੜ ਹੁੰਦੀ ਸੀ, ਉਹ ਆਪਣੀ ਮਾਂ ਦਾ ਫ਼ੋਨ ਵਰਤਦੇ ਸੀ। ਆਪਣੀ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਪਿਤਾ ਮੁਨੀਰ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਫਰਾ ਦਾ ਕਹਿਣਾ ਹੈ ਕਿ ਅਸੀਂ ਮਿਲ ਕੇ ਪੜ੍ਹਦੇ ਸੀ ਅਤੇ ਇਕ-ਦੂਜੇ ਨੂੰ ਵਿਸ਼ਾ ਸਮਝਾਉਂਦੇ ਸੀ। ਸਾਡੇ ਕੋਲ ਕੋਚਿੰਗ ਲਈ ਵੀ ਪੈਸੇ ਨਹੀਂ ਸਨ।
