ਫਲਾਈਟ ਵਿੱਚ ਹੰਗਾਮਾ ਹੋਣ ਦੀਆ ਖਬਰਾ ਲਗਾਤਾਰ ਸਾਹਮਣੇ ਆਉਦੀਆ ਰਹਿੰਦੀਆ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਆਬੂ-ਧਾਬੀ ਤੋ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਇੱਕ ਉਡਾਣ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਕਿ ਨਸ਼ੇ ਵਿੱਚ ਟੱਲੀ ਹੋਈ 45 ਸਾਲਾ ਔਰਤ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁੱਕਾ ਮਾਰਨ ਅਤੇ ਇੱਕ ਹੋਰ ਕਰੂ ਮੈਂਬਰ ‘ਤੇ ਥੁੱਕਣ ਦਾ ਦੋਸ਼ ਹੈ। ਇਕ 45 ਸਾਲਾ ਮਹਿਲਾ ਯਾਤਰੀ ਨੂੰ ਮੁੰਬਈ ਪੁਲਿਸ ਨੇ ਚਾਲਕ ਦਲ ਦੇ ਮੈਂਬਰ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਔਰਤ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਔਰਤ ਮੂਲ ਰੂਪ ਤੋਂ ਇਟਲੀ ਦੀ ਰਹਿਣ ਵਾਲੀ ਹੈ। ਔਰਤ ਨੂੰ 25,000 ਰੁਪਏ ਜੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ਮਿਲ ਗਈ। ਮਹਿਲਾ ਯਾਤਰੀ ਪੂਰੀ ਤਰ੍ਹਾਂ ਨਸ਼ੇ ‘ਚ ਸੀ। ਇਸ ਦੌਰਾਨ ਉਹ ਆਪਣੀ ਸੀਟ ਤੋਂ ਉੱਠ ਕੇ ਬਿਜ਼ਨੈੱਸ ਕਲਾਸ ਦੀ ਸੀਟ ‘ਤੇ ਬੈਠ ਗਈ, ਜਦੋਂ ਕਰੂ ਮੈਂਬਰਾਂ ਨੇ ਇਤਰਾਜ਼ ਕੀਤਾ ਤਾਂ ਉਸ ਨੇ ਕਥਿਤ ਤੌਰ ‘ਤੇ ਕਰੂ ਮੈਂਬਰ ਦੇ ਮੂੰਹ ‘ਤੇ ਮੁੱਕਾ ਮਾਰ ਦਿੱਤਾ। ਜਦੋਂ ਦੂਜੇ ਕਰੂ ਮੈਂਬਰ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ ‘ਤੇ ਥੁੱਕਿਆ ਅਤੇ ਆਪਣੇ ਕੱਪੜੇ ਲਾਹ ਕੇ ਫਲਾਈਟ ‘ਚ ਘੁੰਮਣ ਲੱਗੀ।