ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਹ ਨੇ ਫਿਰ ਤੋ ਤਬਾਈ ਮਚਾ ਦਿੱਤੀ ਹੈ। ਮੀਹ ਨਾਲ ਕਈ ਥਾਵਾ ਤੇ ਬੱਦਲ ਫੱਟ ਗਏ। ਸੂਬੇ ਵਿੱਚ ਸਭ ਤੋਂ ਵੱਧ ਨੁਕਸਾਨ ਮੰਡੀ ਜ਼ਿਲ੍ਹੇ ਵਿੱਚ ਹੋਇਆ ਹੈ। ਜਿਸਦੇ ਕਾਰਣ ਕਈ ਘਰ ਢਹਿ ਗਏ। ਇਸਦੇ ਨਾਲ ਹੀ ਮੰਡੀ ਦੇ ਨਾਚਨ ਦੇ ਚੁਨਾਹਨ ਵਿੱਚ ਵੀ ਘਰਾਂ ਦੇ ਆਲੇ-ਦੁਆਲੇ ਖੜ੍ਹੇ ਵਾਹਨ ਮਲਬੇ ਵਿਚ ਰੁੜ੍ਹ ਗਏ।
ਮੌਸਮ ਵਿਭਾਗ ਮੁਤਾਬਕ ਹਿਮਾਚਲ ‘ਚ ਅਗਲੇ ਤਿੰਨ ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਇਸ ਦੌਰਾਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੋਰਾਨ 452 ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਕਈ ਪਿੰਡਾਂ ਵਿੱਚ ਬਿਜਲੀ ਗੁੱਲ ਹੈ ਅਤੇ 1814 ਬਿਜਲੀ ਟਰਾਂਸਫਾਰਮਰ ਅਤੇ 59 ਜਲ ਸਪਲਾਈ ਠੱਪ ਹਨ।
