ਰਾਂਚੀ ‘ਚ MS ਧੋਨੀ ਦਾ ਚਲਾਨ: ਤੇਜ਼ ਰਫ਼ਤਾਰ ਕਾਰਨ ਲੱਗਿਆ ਜੁਰਮਾਨਾ

ਰਾਂਚੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਪਰ ਇਸ ਵਾਰ ਵਜ੍ਹਾ ਕ੍ਰਿਕਟ ਨਹੀਂ ਬਲਕਿ ਇੱਕ ਟ੍ਰੈਫਿਕ ਨਿਯਮ ਦੀ ਉਲੰਘਣਾ ਹੈ। ਰਾਂਚੀ ਵਿੱਚ ਧੋਨੀ ਦੀ ਗੱਡੀ ਦਾ ਤੇਜ਼ ਰਫ਼ਤਾਰ (Overspeeding) ਕਾਰਨ 1,000 ਰੁਪਏ ਦਾ ਈ-ਚਲਾਨ ਕੱਟਿਆ ਗਿਆ ਹੈ

ਆਟੋਮੈਟਿਕ ਸਿਸਟਮ ਨੇ ਫੜੀ ਰਫ਼ਤਾਰ
ਜਾਣਕਾਰੀ ਮੁਤਾਬਕ, ਇਹ ਘਟਨਾ ਧੋਨੀ ਦੇ ਰਾਂਚੀ ਸਥਿਤ ਨਿਵਾਸ ਦੇ ਨੇੜੇ ਵਾਪਰੀ। ਸ਼ਹਿਰ ਦੇ ਆਟੋਮੈਟਿਕ ਟ੍ਰੈਫਿਕ ਸਰਵੀਲੈਂਸ ਸਿਸਟਮ ਨੇ ਉਨ੍ਹਾਂ ਦੀ ਗੱਡੀ ਦੀ ਰਫ਼ਤਾਰ ਨਿਰਧਾਰਤ ਸੀਮਾ ਤੋਂ ਵੱਧ ਦਰਜ ਕੀਤੀ। ਇਸ ਤੋਂ ਬਾਅਦ ਮੋਟਰ ਵਹੀਕਲ ਐਕਟ ਦੀ ਧਾਰਾ 183 ਦੇ ਤਹਿਤ ਚਲਾਨ ਜਾਰੀ ਕੀਤਾ ਗਿਆ। ਹਾਲਾਂਕਿ ਇਹ ਇੱਕ ਮਾਮੂਲੀ ਉਲੰਘਣਾ ਸੀ, ਪਰ ਧੋਨੀ ਵਰਗੀ ਸਖ਼ਸ਼ੀਅਤ ਨਾਲ ਜੁੜੇ ਹੋਣ ਕਾਰਨ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਰਿਹਾਇਸ਼ੀ ਪਲਾਟ ਨੂੰ ਲੈ ਕੇ ਵੀ ਮਿਲਿਆ ਨੋਟਿਸ
ਟ੍ਰੈਫਿਕ ਚਲਾਨ ਤੋਂ ਇਲਾਵਾ, ਧੋਨੀ ਨੂੰ ਝਾਰਖੰਡ ਸਟੇਟ ਹਾਊਸਿੰਗ ਬੋਰਡ ਵੱਲੋਂ ਵੀ ਇੱਕ ਨੋਟਿਸ ਮਿਲਿਆ ਹੈ। ਇਹ ਮਾਮਲਾ ਰਾਂਚੀ ਦੇ ਹਰਮੂ ਰੋਡ ਸਥਿਤ ਇੱਕ ਰਿਹਾਇਸ਼ੀ ਪਲਾਟ ਦੀ ਕਥਿਤ ਵਪਾਰਕ ਵਰਤੋਂ ਨਾਲ ਜੁੜਿਆ ਹੋਇਆ ਹੈ। ਬੋਰਡ ਵੱਲੋਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ