ਹੈਲਸਿੰਕੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿੱਚ ਨਵੀਂ ਤਕਨਾਲੋਜੀ ਅਤੇ ਨਿਵੇਸ਼ ਲਿਆਉਣ ਦੇ ਮਕਸਦ ਨਾਲ ਫਿਨਲੈਂਡ ਦੇ ਅਹਿਮ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਉਹ ਫੂਡ ਟੈਕਨਾਲੋਜੀ, ਉੱਚ ਸਿੱਖਿਆ ਅਤੇ ਵਾਤਾਵਰਣ ਸੰਭਾਲ ਵਰਗੇ ਅਹਿਮ ਖੇਤਰਾਂ ਵਿੱਚ ਵਿਸ਼ਵ ਪੱਧਰੀ ਮਾਹਿਰਾਂ ਨਾਲ ਮੁਲਾਕਾਤਾਂ ਕਰ ਰਹੇ ਹਨ
ਸੋਲਰ ਫੂਡਜ਼ ਕੰਪਨੀ ਨਾਲ ਹੋਵੇਗੀ ਖਾਸ ਮੁਲਾਕਾਤ
ਮੁੱਖ ਮੰਤਰੀ ਫੂਡ ਟੈਕਨਾਲੋਜੀ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕੰਮ ਕਰ ਰਹੀ ‘ਸੋਲਰ ਫੂਡਜ਼’ (Solar Foods) ਕੰਪਨੀ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦਾ ਮੁੱਖ ਮਕਸਦ ਪੰਜਾਬ ਵਿੱਚ ਖੁਰਾਕੀ ਵਸਤਾਂ ਦੀ ਪ੍ਰੋਸੈਸਿੰਗ ਲਈ ਆਧੁਨਿਕ ਅਤੇ ਟਿਕਾਊ ਤਕਨੀਕਾਂ ਨੂੰ ਅਪਣਾਉਣਾ ਹੈ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ
ਖੇਤੀਬਾੜੀ ਸਿੱਖਿਆ ‘ਤੇ ਫੋਕਸ: ਹੈਲਸਿੰਕੀ ਯੂਨੀਵਰਸਿਟੀ ਦਾ ਦੌਰਾ
ਆਪਣੇ ਦੌਰੇ ਦੌਰਾਨ ਭਗਵੰਤ ਮਾਨ ਯੂਨੀਵਰਸਿਟੀ ਆਫ ਹੈਲਸਿੰਕੀ ਦੇ ‘ਖੇਤੀਬਾੜੀ ਅਤੇ ਵਾਨੀਕੀ’ (Agriculture and Forestry) ਵਿਭਾਗ ਦੇ ਅਹੁਦੇਦਾਰਾਂ ਨਾਲ ਵੀ ਮਿਲਣਗੇ
ਉਦੇਸ਼: ਪੰਜਾਬ ਦੇ ਖੇਤੀਬਾੜੀ ਸੈਕਟਰ ਵਿੱਚ ਖੋਜ (Research) ਅਤੇ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ
ਸਿੱਖਿਆ: ਵਿਦਿਆਰਥੀਆਂ ਅਤੇ ਮਾਹਿਰਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮਾਂ ‘ਤੇ ਚਰਚਾ
ਪਰਾਲੀ ਦੇ ਹੱਲ ਲਈ CH Bioforce ਨਾਲ ਰਾਬਤਾ
ਪੰਜਾਬ ਵਿੱਚ ਪਰਾਲੀ ਦੀ ਸਮੱਸਿਆ ਇੱਕ ਵੱਡੀ ਚੁਣੌਤੀ ਹੈ। ਇਸ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਸੀਐਚ ਬਾਇਓਫੋਰਸ (CH Bioforce) ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ
- ਇਸ ਮੀਟਿੰਗ ਵਿੱਚ ਪਰਾਲੀ ਦੇ ਪ੍ਰਬੰਧਨ ਅਤੇ ਇਸ ਨੂੰ ਉਦਯੋਗਿਕ ਕੱਚੇ ਮਾਲ ਵਜੋਂ ਵਰਤਣ ਦੀਆਂ ਸੰਭਾਵਨਾਵਾਂ ‘ਤੇ ਗੰਭੀਰ ਚਰਚਾ ਕੀਤੀ ਜਾਵੇਗੀ।
- ਇਸ ਤਕਨੀਕ ਨਾਲ ਜਿੱਥੇ ਪ੍ਰਦੂਸ਼ਣ ਘਟੇਗਾ, ਉੱਥੇ ਹੀ ਕਿਸਾਨਾਂ ਲਈ ਪਰਾਲੀ ਕਮਾਈ ਦਾ ਸਾਧਨ ਬਣ ਸਕਦੀ

