ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਅਤੇ ਖੇਡ ਜਗਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੇ ਰਾਜ ਸਭਾ ਮੈਂਬਰ ਅਤੇ ਸਾਬਕਾ ਦਿੱਗਜ ਕ੍ਰਿਕਟਰ ਹਰਭਜਨ ਸਿੰਘ (ਭੱਜੀ) ਦੀ ਸੁਰੱਖਿਆ ਵਿੱਚ ਵੱਡੀ ਕਟੌਤੀ ਕਰਦਿਆਂ ਉਨ੍ਹਾਂ ਨੂੰ ਮਿਲੀ Z+ ਸੁਰੱਖਿਆ ਵਾਪਸ ਲੈ ਲਈ ਹੈ
ਕਿਉਂ ਚਰਚਾ ਵਿੱਚ ਹੈ ਇਹ ਫੈਸਲਾ?
ਹਰਭਜਨ ਸਿੰਘ ਨੂੰ ਮਿਲੀ ਸੁਰੱਖਿਆ ਵਾਪਸ ਲੈਣ ਦੇ ਪਿੱਛੇ ਕਈ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ:
ਸਿਆਸੀ ਬਦਲਾਅ ਦੇ ਸੰਕੇਤ: ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਗਰਮ ਹੈ ਕਿ ਹਰਭਜਨ ਸਿੰਘ ਭਾਰਤੀ ਜਨਤਾ ਪਾਰਟੀ (BJP) ਦੇ ਵਿੱਚ ਸ਼ਾਮਿਲ ਹੋ ਗਏ ਨੇ , ਰਸਮੀ ਤੌਰ ਤੇ’ ਸ਼ਾਮਿਲ ਨਹੀਂ ਹੋਏ ਪਰ, ਇੰਝ ਲੱਗਦਾ ਕੇ ਓਹਨਾ ਨੇ BJP ਦਾ ਪੱਲਾ ਫੜ੍ਹ ਲਿਆ। ਹਾਲਾਂਕਿ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਕੱਲ ਹਰਭਜਨ ਸਿੰਘ ਦੇ ਘਰ ਦੇ ਬਾਹਰ ਆਪ ਵਰਕਰਾਂ ਵੱਲੋਂ ਤਿੱਖਾ ਵਿਰੋਧ ਪ੍ਰਦਸ਼ਨ ਕੀਤਾ ਗਿਆ ਤੇ ਕੰਧਾਂ ਤੇ’ ‘ਗੱਦਾਰ’ ਵੀ ਲਿਖਿਆ ਗਿਆ
ਥੋੜੇ ਹਫ਼ਤੇ ਪਹਿਲਾ BJP ਚ’ ਸ਼ਾਮਿਲ ਹੋਏ ਰਾਘਵ ਚੱਢਾ ਦੀ Z+ਵੀ ਸੁਰੱਖਿਆ ਵਾਪਸ ਲੈ ਲਈ ਸੀ
