ਉੱਤਰਾਖੰਡ ਵਿੱਚ ਇਨ੍ਹੀਂ ਦਿਨੀਂ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿਸਦੇ ਕਾਰਣ ਪੂਰਾ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਪਹਾੜੀ ਦਰਾਰਾਂ ਅਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਖਬਰ ਚਮੋਲੀ ਪੁਲਿਸ ਨੇ ਇੱਕ ਵੀਡੀਓ ਦੇ ਰਾਹੀ ਸਾਂਝੀ ਕੀਤੀ ਹੈ, ਜਿਸ ਵਿੱਚ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਸੁਰੱਖਿਅਤ ਰਹਿਣ ਲਈ ਝਰਨੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਆਮ ਤੌਰ ‘ਤੇ ਪਹਾੜ ‘ਤੇ ਆਉਣ ਵਾਲੇ ਸੈਲਾਨੀ ਝਰਨੇ ਦੇ ਹੇਠਾਂ ਨਹਾਉਂਦੇ ਹੋਏ ਦੇਖੇ ਜਾਂਦੇ ਹਨ।
ਇਸ ਵੀਡੀਓ ਵਿੱਚ ਕੁਝ ਲੋਕ ਪਹਾੜਾਂ ‘ਚ ਝਰਨੇ ਦੇ ਬਿਲਕੁਲ ਹੇਠਾਂ ਬੈਠ ਕੇ ਨਹਾਉਂਦੇ ਅਤੇ ਮਸਤੀ ਕਰਦੇ ਦੇਖੇ ਜਾ ਸਕਦੇ ਹਨ ਅਤੇ ਇਸ ਦੋਰਾਨ ਝਰਨੇ ‘ਚ ਨਹਾ ਰਹੇ ਲੋਕਾਂ ‘ਤੇ ਪਹਾੜੀ ਦੀ ਚੋਟੀ ਤੋਂ ਅਚਾਨਕ ਮਲਬਾ ਡਿੱਗ ਜਾਦਾ ਹੈ। ਉੱਤਰਾਖੰਡ ਚਮੋਲੀ ਪੁਲਿਸ ਨੇ ਅਪੀਲ ਕੀਤੀ ਅਤੇ ਲਿਖਿਆ, ‘ਬਰਸਾਤ ਦੇ ਮੌਸਮ ਵਿੱਚ ਪਹਾੜਾਂ ਵਿੱਚ ਝਰਨੇ ਦੇ ਹੇਠਾਂ ਨਹਾਉਣ ਤੋਂ ਬਚੋ।’
