ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਇਲਾਕੇ ‘ਚ ਅੱਤਵਾਦੀਆਂ ਅਤੇ ਦੇਸ਼ ਦੇ ਜਵਾਨਾਂ ਵਿਚਾਲੇ ਮੁੱਢਭੇਡ਼ ਹੋ ਗਈ ਸੀ। ਇਸ ਮੁਕਾਬਲੇ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਜੰਮੂ-ਕਸ਼ਮੀਰ ਪੁਲਿਸ ਦੇ ਇਕ ਕਰਨਲ, ਮੇਜਰ ਅਤੇ ਡਿਪਟੀ ਸੁਪਰਡੈਂਟ ਸ਼ਹੀਦ ਹੋ ਗਏ ਹਨ।
ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗਡੋਲ ਇਲਾਕੇ ‘ਚ ਲੁਕੇ ਹੋਏ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਸਵੇਰੇ ਮੁਕਾਬਲਾ ਸ਼ੁਰੂ ਹੋਇਆ ਸੀ।
