ਨਵੀਂ ਦਿੱਲੀ : ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੰਮੂ-ਕਸ਼ਮੀਰ ਵਿੱਚ ਆਪਣੀ ਪਾਰਟੀ ਦੇ ਵਿਧਾਇਕ ਮੇਹਰਾਜ ਮਲਿਕ ਉੱਤੇ ਲਗਾਏ ਗਏ PSA ਨੂੰ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਖ਼ਤ ਸ਼ਬਦੀ ਹਮਲਾ ਕੀਤਾ ਹੈ
ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ “ਗਲਤੀ ਨਾਲ” ਇਸ ਅਹੁਦੇ ‘ਤੇ ਬੈਠ ਗਏ ਹਨ, ਉਨ੍ਹਾਂ ਦੀ ਮਾਨਸਿਕਤਾ ਇੱਕ ਥਾਣੇਦਾਰ ਵਰਗੀ ਹੈ
ਅਦਾਲਤ ਨੇ ਸੁਣਾਇਆ ਵੱਡਾ ਫੈਸਲਾ
ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਮੇਹਰਾਜ ਮਲਿਕ ਵਿਰੁੱਧ ਲਗਾਏ ਗਏ PSA ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਅਦਾਲਤ ਨੇ ਆਪਣੀ ਟਿੱਪਣੀ ਵਿੱਚ ਕਿਹਾ:
ਮਲਿਕ ਵਿਰੁੱਧ ਜਾਰੀ ਹੁਕਮ ਕਾਨੂੰਨੀ ਤੌਰ ‘ਤੇ ਟਿਕਣ ਯੋਗ ਨਹੀਂ ਹਨ। ਇਹ ਕਾਰਵਾਈ “ਦਿਮਾਗ ਦੀ ਵਰਤੋਂ ਨਾ ਕਰਨ” ‘ਤੇ ਅਧਾਰਤ ਸੀ
ਕੇਜਰੀਵਾਲ ਦਾ ‘ਥਾਣੇਦਾਰ’ ਵਾਲਾ ਤੰਜ
ਇਸ ਫੈਸਲੇ ਤੋਂ ਬਾਅਦ ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਲਿਖਿਆ:
“ਉਹ ਗਲਤੀ ਨਾਲ ਪ੍ਰਧਾਨ ਮੰਤਰੀ ਬਣ ਗਏ। ਉਨ੍ਹਾਂ ਨੂੰ ਤਾਂ ਥਾਣੇਦਾਰ ਹੋਣਾ ਚਾਹੀਦਾ ਸੀ। (ਵੋ ਗਲਤੀ ਸੇ PM ਬਣ ਗਏ। ਉਨਕੋ ਥਾਨੇਦਾਰ ਹੋਨਾ ਚਾਹੀਏ ਥਾਂ।)
ਕੇਜਰੀਵਾਲ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਗੈਰ-ਕਾਨੂੰਨੀ ਹੁਕਮ ਦਿੱਤੇ ਜਾ ਰਹੇ ਹਨ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ
ਕੌਣ ਹਨ ਮੇਹਰਾਜ ਮਲਿਕ?
ਮੇਹਰਾਜ ਮਲਿਕ ਆਮ ਆਦਮੀ ਪਾਰਟੀ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਹਨ ਅਤੇ ਪਾਰਟੀ ਦੇ ਚੁਣੇ ਹੋਏ ਵਿਧਾਇਕ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ‘ਆਪ’ ਨੇ ਲਗਾਤਾਰ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਦੱਸਿਆ ਸੀ। ਹਾਈ ਕੋਰਟ ਦੇ ਤਾਜ਼ਾ ਫੈਸਲੇ ਨੂੰ ਪਾਰਟੀ ਆਪਣੀ ਵੱਡੀ ਨੈਤਿਕ ਅਤੇ ਕਾਨੂੰਨੀ ਜਿੱਤ ਵਜੋਂ ਦੇਖ ਰਹੀ ਹੈ
