ਪੁੱਤਰ ਦੀ ਗੋਲੀਆਂ ਨਾਲ ਛੱਲੀ ਹੋਈ ਥਾਰ ਨੂੰ ਪੂਰੇ ਪੰਜਾਬ ਵਿੱਚ ਲੈ ਕੇ ਘੁੰਮੇਗਾ

ਕੁੱਝ ਸਮਾਂ ਪਹਿਲਾ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਨੌਜ਼ਵਾਨਾ ਦੀ ਦਿਲਾਂ ਦੀ ਧੜਕਣ ਮਰਹੂਮ ਸਿੱਧੂ ਮੂਸੇਵਾਲਾ ਦਾ ਉਸਦੀ ਥਾਰ ਵਿੱਚ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਦੱਸ ਦਈਏ ਕਿ ਮਰਹੂਮ ਸਿੱਧੂ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਸਿੱਧੂ ਦੀ ਮੌਤ ਤੋ ਬਾਅਦ ਲਗਾਤਾਰ ਉਸਦੇ ਮਾਤਾ-ਪਿਤਾ ਅਤੇ ਪੂਰੀ ਦੁਨੀਆ ਵਿੱਚ ਉਸਦੇ ਵਸੇ ਫੈਨਜ਼ ਸਰਕਾਰ ਨੂੰ ਉਸਦੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ ਪਰ ਪੁਲਿਸ ਵੱਲੋ ਕੁੱਝ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਕੁੱਝ ਦੋਸ਼ੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋ ਬਾਹਰ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਸਦੇ ਬੇਟੇ ਦੇ ਕਤਲ ਹੋਏ ਨੂੰ 10 ਮਹੀਨੇ ਹੋ ਚੱਲੇ ਹਨ ਪਰ ਹਾਲੇ ਤੱਕ ਉਸਦੇ ਬੇਟੇ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਨਹੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਸਿੱਧੂ ਦੀ ਸਕਿਊਰਟੀ ਵਾਪਿਸ ਲੈਣ ਵਾਲੇ ਬਲਤੇਜ ਪਨੂੰ ਕੋਲੋ ਪੁਲਿਸ ਨੇ ਹਾਲੇ ਤੱਕ ਕੋਈ ਵੀ ਪੁੱਛਗਿਛ ਨਹੀ ਕੀਤੀ, ਉਹਂਨਾਂ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੁੱਕਦਿਆ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਸਨ ਕਿ ਪੰਜਾਬ ਦਾ ਲਾਅ ਐਂਡ ਆਰਡਰ ਸਹੀ ਹੈ ਪਰ ਭਗਵੰਤ ਮਾਨ ਨੇ ਆਪਣੀ ਪਤਨੀ ਦੀ ਸਕਿਊਰਟੀ ਤੇ ਕਿਉ 40 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਹਨ ਤਾਂ ਉਹ ਵੀ ਪੰਜਾਬ ਵਿੱਚ ਆਮ ਆਦਮੀ ਦੀ ਤਰਾਂ ਹੀ ਰਹੇ। ਉਹਨਾਂ ਨੇ ਕਿਹਾ ਕਿ ਜਿਸ ਥਾਰ ਵਿੱਚ ਸਿੱਧੂ ਨੂੰ ਮਾਰਿਆ ਗਿਆ ਸੀ ਉਹ ਹੁਣ ਉਸ ਥਾਰ ਨੂੰ ਪੂਰੇ ਪੰਜਾਬ ਵਿੱਚ ਘੰਮਾਉਣਗੇ ਅਤੇ ਨਾਲ ਉਸਦੀਆ ਤਸਵੀਰਾ ਵੀ ਲਗਾਉਣਗੇ।

Tags :