ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਮਿਲਿਆ ਸ਼ੁੱਭਦੀਪ ਮਮਤਾ ਅਵਾਰਡ

ਪੰਜਾਬ ਦੇ ਮਸ਼ਹੂਰ ਮਰਹੂਮ ਸਿੰਗਰ ਨੌਜ਼ਵਾਨਾਂ ਦੇ ਦਿੱਲ ਦੀ ਧੜਕਣ ਅਤੇ ਪੂਰੇ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਨਾਉਣ ਵਾਲੇ ਅਤੇ ਮਾਪਿਆ ਦੇ ਇਕਲੌਤੇ ਪੁੱਤ ਸਿੱਧੂ ਮੂਸੇਵਾਲਾ ਦਾ ਕੁੱਝ ਸਮਾਂ ਪਹਿਲਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸਦੇ ਕਾਰਣ ਜਿੱਥੇ ਉਸਦੇ ਪੂਰੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੂੰ ਵੀ ਬਹੁਤ ਘਾਟਾ ਪਿਆ। ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਐਂਕਰ ਮਾਲਵਾ ਸੱਭਿਅਤਾ ਮੰਚ ਲੁਧਿਆਣਾ ਵੱਲੋਂ ਸ਼ੁੱਭ ਦੀਪ ਮਮਤਾ ਪੁਰਸਕਾਰ ਦੇ ਬੈਨਰ ਹੇਠ ਸੋਨੇ ਦਾ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਕੋਟਲੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਬਲਦੇਵ ਬਾਬਾ ਨੇ ਸ਼ਿਰਕਤ ਕੀਤੀ

Tags :