ਕਹਿੰਦੇ ਹਨ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਜਲੰਧਰ ਦੇ ਰਹਿਣ ਵਾਲੇ ਮਲਕੀਤ ਰਾਮ ਨਾਲ ਹੋਇਆ ਹੈ, ਜਿਸ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਨੇ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਹਨ।
ਮਿਹਨਤਕਸ਼ ਮਜ਼ਦੂਰ ਤੋਂ ਲਖਪਤੀ ਤੱਕ ਦਾ ਸਫ਼ਰ
ਕੋਟਲਾ ਜੰਗਾ ਦੇ ਰਹਿਣ ਵਾਲੇ ਮਲਕੀਤ ਰਾਮ ਪੇਸ਼ੇ ਤੋਂ ਇੱਕ ਮਕੈਨਿਕ ਹਨ ਅਤੇ ਦਿਹਾੜੀ ਕਰਕੇ ਰੋਜ਼ਾਨਾ ਲਗਭਗ 500 ਤੋਂ 600 ਰੁਪਏ ਕਮਾਉਂਦੇ ਹਨ। ਚਾਰ ਮੈਂਬਰਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਅਤੇ ਆਰਥਿਕ ਤੰਗੀ ਦੇ ਬਾਵਜੂਦ, ਉਨ੍ਹਾਂ ਨੇ ਬੀਤੀ ਸ਼ਾਮ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।
ਸਿਰਫ 210 ਰੁਪਏ ਦਾ ਨਿਵੇਸ਼
ਮਲਕੀਤ ਨੇ ਜਲੰਧਰ ਦੇ ਭਗਵਾਨ ਵਾਲਮੀਕਿ ਚੌਕ ਸਥਿਤ ‘ਕੁਕਰੇਜਾ ਲਾਟਰੀ’ ਦੀ ਦੁਕਾਨ ਤੋਂ 7-7 ਰੁਪਏ ਵਾਲੀਆਂ 30 ਲਾਟਰੀ ਟਿਕਟਾਂ ਖਰੀਦੀਆਂ। ਉਨ੍ਹਾਂ ਨੇ ਕੁੱਲ 210 ਰੁਪਏ ਖਰਚ ਕੀਤੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਨ੍ਹਾਂ ਦਾ ਲਾਟਰੀ ਖਰੀਦਣ ਦਾ ਪਹਿਲਾ ਹੀ ਮੌਕਾ ਸੀ।
ਖੁਸ਼ੀ ਦਾ ਫੋਨ ਕਾਲ
ਅਗਲੀ ਸਵੇਰ ਦੁਕਾਨ ਦੇ ਮਾਲਕ ਨੇ ਮਲਕੀਤ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਇੱਕ ਟਿਕਟ ਨੇ 3 ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਇਹ ਖਬਰ ਸੁਣਦਿਆਂ ਹੀ ਮਲਕੀਤ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮਲਕੀਤ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਪਹਿਲੀ ਵਾਰ ਵਿੱਚ ਹੀ ਇੰਨੀ ਵੱਡੀ ਰਕਮ ਉਨ੍ਹਾਂ ਦੇ ਹਿੱਸੇ ਆਵੇਗੀ।
ਰੋਜ਼ਾਨਾ ਡਰਾਅ ਨੇ ਬਦਲੀ ਕਿਸਮਤ
ਦੁਕਾਨ ਮਾਲਕ ਮੁਤਾਬਕ ਮਲਕੀਤ ਨੇ ਨਾਗਾਲੈਂਡ ਸਟੇਟ ਦੀਆਂ ਟਿਕਟਾਂ ਖਰੀਦੀਆਂ ਸਨ, ਜਿਸ ਦਾ ਡਰਾਅ ਰੋਜ਼ਾਨਾ ਨਿਕਲਦਾ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਲੋੜਵੰਦ ਵਿਅਕਤੀ ਦਾ ਇਨਾਮ ਜਿੱਤਣਾ ਬਹੁਤ ਹੀ ਚੰਗੀ ਗੱਲ ਹੈ। ਇਸ ਤੋਂ ਪਹਿਲਾਂ ਵੀ ਇਸੇ ਦੁਕਾਨ ਤੋਂ ਕਿਸੇ ਨੇ 7 ਲੱਖ ਰੁਪਏ ਦਾ ਇਨਾਮ ਜਿੱਤਿਆ ਸੀ।
