ਅੱਜ ਸਿੱਧੂ ਮੂਸੇਵਾਲਾ ਮਾਪਿਆ ਨਾਲ ਨਵਜੋਤ ਸਿੰਘ ਸਿੱਧੂ ਵੱਲੋ ਮੁਲਾਕਾਤ ਕੀਤੀ ਗਈ ਸੀ। ਇਸ ਦੋਰਾਨ ਨਵਜੋਤ ਸਿੰਘ ਸਿੱਧੂ ਨੇ ਸਿੱਧੂ ਦੇ ਮਾਪਿਆ ਨਾਲ ਦੁੱਖ ਸਾਂਝਾ ਕੀਤਾ। ਦੱਸ ਦਈਏ ਕਿ ਸਿੱਧੂ ਦੇ ਪਿਤਾ ਨੇ ਦੱਸਿਆ ਕਿ ਸਿੱਧੂ ਦਾ ਰਿਕਾਰਡ ਕੀਤਾ ਗਿਆ ਗਾਣਾ ਮੇਰਾ ਨਾਂ 7 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ । ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਮਸ਼ਹੂਰ ਰੈਪਰ ਅਤੇ ਸਿੰਗਰ ਬਰਨਾ ਬੁਆਏ ਨੇ ਵੀ ਅਵਾਜ਼ ਦਿੱਤੀ ਹੋਈ ਹੈ । ਇਸ ਗਾਣੇ ਦਾ ਸਿੱਧੂ ਦੇ ਫੈਨਜ਼ ਨੂੰ ਕਾਫੀ ਬੇਸਬਰੀ ਨਾਲ ਇੰਤਜਾਰ ਹੈ।
