ਨਿਖਿਲ ਨਾਂ ਦਾ ਵਿਅਕਤੀ ਜੋ ਕਿ ਪੇਸ਼ੇ ਤੋ ਕਾਰੋਬਾਰੀ ਹੈ ਅਤੇ ਜਿਸਨੇ ਐਮਬੀਏ ਕੀਤੀ ਹੋਈ ਹੈ। ਨਿਖਿਲ ਨੂੰ ਪੰਜ ਘੰਟਿਆ ਦੇ ਅੰਦਰ ਲੜਕੀ ਬਣਾ ਦਿੱਤਾ ਗਿਆ। ਨਿਖਿਲ ਨੂੰ ਵਹੁਟੀ ਵਾਂਗ ਸੁਜਾਇਆ ਗਿਆ ਅਤੇ ਉਸਨੂੰ 3 ਕਿੱਲੋ ਦੇ ਗਹਿਣੇ ਪਹਿਣਾਏ ਗਏ ਜਿਹਨਾਂ ਦੀ ਕੀਮਤ ਦੋ ਕਰੋਡ਼ ਰੁਪਏ ਹੈ। ਜੋਧਪੁਰ ਵਿੱਚ ਪਿਛਲੇ 55 ਸਾਲਾਂ ਤੋ ਗਣਗੌਰ ਤਿਉਹਾਰ ਮਨਾਇਆ ਜਾਦਾ ਹੈ। ਇਸ ਮੇਲੇ ਲਈ ਹਰ ਸਾਲ ਕਿਸੇ ਮੁੰਡੇ ਨੂੰ ਲੜਕੀ ਵਾਂਗ ਸਜਾਉਣ ਲਈ ਚੁਣਿਆ ਜਾਂਦਾ ਹੈ। ਨਿਖਿਲ ਨੇ ਕਿਹਾ ਕਿ ਇਸ ਸੱਭਿਆਚਾਰ ਨੂੰ ਬਚਾਉਣ ਲਈ ਜਦੋਂ ਉਸਦੀ ਚੋਣ ਹੋਈ ਤਾਂ ਉਸਨੇ ਤੁਰੰਤ ਹਾਂ ਕਰ ਦਿੱਤੀ ਅਤੇ ਉਹ ਇਸ ਪਰੰਪਰਾ ਦਾ ਹਿੱਸਾ ਬਣਕੇ ਕਾਫੀ ਖੁਸ਼ ਹੈ।
