ਆਸਾਮ ਵਿੱਚ ਐਤਵਾਰ ਨੂੰ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖ-ਮੰਤਰੀ ਮਾਨ ਨੇ ਭਾਜਪਾ-ਕਾਂਗਰਸ ਤੇ ਨਿਸ਼ਾਨਾ ਸਾਂਧਿਆ ਹੈ। ਇਸ ਦੋਰਾਨ ਉਹਨਾਂ ਕਿਹਾ ਕਿ ਉਹ ਦੂਜੀਆ ਪਾਰਟੀਆ ਦੇ ਨੇਤਾਵਾਂ ਵਾਂਗ ਸੱਤਾ ਵਿੱਚ ਆਉਣ ਤੋ ਬਾਅਦ ਵਪਾਰ ਨਹੀਂ ਕਰਦੇ, ਅਸੀਂ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਦੇ ਹਾ। ਉਹਨਾਂ ਕਿਹਾ ਕਿ ਜਿਸ ਰਾਜ ਦਾ ਰਾਜਾ ਵਪਾਰੀ ਹੋਵੇ, ਉਸ ਰਾਜ ਦੇ ਲੋਕ ਭਿਖਾਰੀ ਹੁੰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਵਿੱਚੋ ਭ੍ਰਿਸ਼ਟਾਚਾਰ ਖਤਮ ਕੀਤਾ ਅਤੇ ਪੰਜਾਬ ਵਿੱਚ ਬਿਜਲੀ ਮੁਫਤ ਕੀਤੀ। ਇੱਕ ਸਾਲ ਦੇ ਅੰਦਰ ਸਾਡੀ ਸਰਕਾਰ ਨੇ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲੇ। ਪੰਜਾਬ ਦੇ ਨੌਜ਼ਵਾਨਾਂ ਨੂੰ ਨੌਕਰੀਆ ਦਿੱਤੀਆ ਪਰ ਭਾਜਪਾ ਵਾਲੇ ਨਫਰਤ ਦੀਆ ਗੱਲਾਂ ਕਰਦੇ ਹਨ। ਇਸਤੋ ਇਲਾਵਾ ਉਹਨਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਨਵਾਂ ਰੂਪ ਦਿੱਤਾ ਹੈ। ਪ੍ਰਾਈਵੇਟ ਸਕੂਲਾਂ ਦੇ ਬੱਚੇ ਹੱਟ ਕੇ ਸਰਕਾਰੀ ਸਕੂਲਾਂ ਵਿੱਚ ਆ ਰਹੇ ਹਨ। ਭਾਰਤੀ ਜਨਤਾ ਪਾਰਟੀ ਦਿੱਲੀ ਦੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਤੋ ਡਰੀ ਹੋਈ ਹੈ। ਇਸੇ ਲਈ ਉਹਨਾਂ ਨੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਨੂੰ ਸਾਜਿਸ ਤਹਿਤ ਫਸਾ ਕੇ ਜੇਲ਼ ਵਿੱਚ ਡੱਕ ਦਿੱਤਾ।
