ਸਕੂਲੀ ਵਿਦਿਆਰਥੀਆਂ ਨੇ ਮੈਨੇਜਰ ਅਤੇ ਮੈਡਮ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਤੇ ਵਸੂਲੇ 8 ਲੱਖ ਰੁਪਏ

ਸਾਡੇ ਸਮਾਜ ਵਿੱਚ ਗੁਰੂਆਂ ਨੂੰ ਵਿਸ਼ੇਸ ਦਰਜਾ ਦਿੱਤਾ ਜਾਂਦਾ ਹੈ। ਕਿਉਂਕਿ ਉਹ ਸਾਨੂੰ ਵਿੱਦਿਆ ਦਾ ਗੁਣ ਦਿੰਦੇ ਹਨ ਪਰ ਹੁਣ ਦੇ ਸਮੇਂ ਵਿੱਚ ਬੱਚਿਆਂ ਦੇ ਮਨਾਂ ਵਿੱਚ ਅਧਿਆਪਕਾਂ ਪ੍ਰਤੀ ਕੋਈ ਇੱਜ਼ਤ ਅਤੇ ਡਰ ਨਹੀਂ ਹੈ। ਉਤਰ-ਪ੍ਰਦੇਸ਼ ਦੇ ਹਾਰਦੋਈ ਤੋ ਇੱਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅਤਰੌਲੀ ਵਿੱਚ ਇੱਕ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਪਣੇ ਹੀ ਸਕੂਲ ਦੇ ਮੈਨੇਜਰ ਅਤੇ ਅਧਿਆਪਕਾਂ ਦੀ ਅਸ਼ਲੀਲ ਵੀਡੀਓ ਬਣਾਈ। ਜਿਸਤੋ ਬਾਅਦ ਬੱਚੇ ਮੈਨੇਜਰ ਨੂੰ ਵੀਡੀਓ ਅਪਲੋਡ ਕਰਨ ਦੀ ਧਮਕੀ ਦੇਣ ਲੱਗ ਗਏ ਅਤੇ ਮੈਨੇਜਰ ਤੋ 8 ਲੱਖ ਵਸੂਲ ਲਏ। ਜਦੋ ਮੈਨੇਜਰ ਨੇ ਵਿਦਿਆਰਥੀਆਂ ਨੂੰ 8 ਲੱਖ ਦੇ ਦਿੱਤੇ ਜਿਸਤੋ ਬਾਉਦ ਵੀ ਵਿਦਿਆਰਥੀ ਉਸ ਕੋਲੋ ਹੋਰ ਪੈਸੇ ਦੀ ਮੰਗ ਕਰਨ ਲੱਗ ਪਏ ਅਤੇ ਵੀਡੀਓ ਵਾਇਰਲ ਕਰਨ ਦੀ ਮੰਗ ਕਰਨ ਲੱਗ ਪਏ। ਜਿਸਤੋਂ ਬਾਅਦ ਮੈਨੇਜਰ ਨੇ ਤੰਗ ਆ ਕੇ ਵਿਦਿਆਰਥੀਆਂ ਖਿਲਾਫ 69R ਦਰਜ ਕਰਵਾਈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਧੀਕ ਪੁਲਿਸ ਸੁਪਰਡੈਂਟ ਨਰਪੇਂਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Tags :