ਖੂਨ ਦੇ ਰਿਸ਼ਤੇ ਹੋਏ ਤਾਰ ਤਾਰ ਇੱਕ ਨੌਜਵਾਨ ਨੇ ਆਪਣੀ ਹੀ ਮਾਂ ਦਾ ਕੀਤਾ ਕਤਲ

(ਅੰਮ੍ਰਿਤਸਰ) : ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ ਤਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਆਪਣੀ ਹੀ ਸਕੀ ਮਾਂ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਰਈਆ ਆਪਣੀ ਹੀ ਸਕੀ ਮਾਂ ਦਾ ਕਤਲ ਇਕ ਕਲਯੁਗੀ ਪੁੱਤ ਵਲੌ ਕੀਤਾ ਗਿਆ ਹੈ ਘਟਨਾ ਰਈਆ ਦੇ ਨਾਲ ਵਸਦੇ ਪਿੰਡ ਵਡਾਲਾ ਖੁਰਦ ਦੀ ਹੈ ਜੌ ਕਿ ਖਲਚੀਆਂ ਥਾਣੇ ਦੇ ਅਧੀਨ ਆਉਂਦਾ ਹੈ ਮਾਂ ਅਮਰਜੀਤ ਕੌਰ ਪਤਨੀ ਸੂਰਤਾ ਸਿੰਘ ਆਪਣੀ ਧੀ ਦੇ ਨਾਲ ਆਪਣੇ ਪੁੱਤ ਨੂੰ ਮਿਲਣ ਆਈ ਸੀ ਜੌ ਰਾਤ ਨੂੰ ਆਪਣੇ ਪੁੱਤ ਨਾਲ ਸੁਤੀ ਸੀ ਜਦੋਂ ਰਾਤ ਪੁੱਤ ਵਲੋ ਮਾਂ ਨੂੰ ਉਸਦੇ ਨਾਮ ਉਸਦੀ ਜਾਇਦਾਦ ਕਰਨ ਨੂੰ ਕਿਹਾ ਤਾਂ ਮਾਂ ਵਲੋ ਮਨਾ ਕਰਨ ਤੇ ਉਸਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਇਸ ਤੋ ਬਾਦ ਸ਼ਿੰਦੇ ਸਿੰਘ ਵਲੋ ਆਪਣੀ ਮਾਂ ਨੂੰ ਘਰ ਚ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸਦੀ ਸੁਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਦੋਸ਼ੀ ਨੇ ਜਾਇਜ਼ਾ ਦੇ ਪਿੱਛੇ ਆਪਣੀ ਮਾਤਾ ਕਤਲ ਕੀਤਾ ਹੈ। ਤੇ ਉਹ ਕਹਿੰਦਾ ਸੀ ਕਿ ਜਾਇਦਾਦ ਉਸ ਦੇ ਨਾ ਕਰ ਦਿੱਤੀ ਜਾਵੇ ਜੋ ਕਿ ਉਸਦੀ ਮਾਂ ਨੇ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ

Tags :