ਐਲੋਨ ਮਸਕ ਨੇ ਟਵਿੱਟਰ ਦਾ ਬਦਲਿਆ ਲੋਗੋ, ਬਲੂ-ਬਰਡ ਦੀ ਜਗ੍ਹਾਂ ਡੌਗੀ ਦੀ ਲਗਾਈ ਫੋਟੋ

ਟਵਿਟਰ ਦੇ ਮਾਲਕ ਐਲੋਨ ਮਸਕ ਨੇ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਕਈ ਬਦਲਾਅ ਕੀਤੇ ਹਨ। ਦੱਸ ਦਈਏ ਕਿ ਮਸਕ ਨੇ ਹੁਣ ਟਵੀਵਰ ਦਾ ਲੋਗੋ ਹੀ ਬਦਲ ਦਿੱਤਾ ਹੈ ਅਤੇ ਜਿਸਨੂੰ ਲੋਕਾਂ ਨੇ ਹੈਰਾਨ ਕਰਕੇ ਰੱਖ ਦਿੱਤਾ ਹੈ। ਟਵਿੱਟਰ ਦੇ ਆਈਕੋਨਿਕ ਬਲੂ-ਬਰਡ ਗਾਇਬ ਹੈ ‘ਤੇ ਉਸ ਦੀ ਜਗ੍ਹਾ ਕ੍ਰਿਪਟੋਕੁਰੰਸੀ ਡੋਜਕੋਇਨ ਦਾ ਲੋਗੋ ਦਿਖਾਈ ਦੇ ਰਿਹਾ ਹੈ। ਐਲੋਨ ਮਸਕ ਨੇ ਵੀ ਇਸ ਸਬੰਧੀ ਇੱਕ ਟਵੀਟ ਕੀਤਾ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਡੌਗੀ ਟਵਿਟਰ ਦਾ ਨਵਾਂ ਲੋਗੋ ਹੋਵੇਗਾ। ਟਵਿਟਰ ਦੇ ਬਦਲੇ ਹੋਏ ਲੋਗੋ ਨੂੰ ਲੈ ਕੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

Tags :