ਕਲਯੁੱਗ: ਪਤੀ ਨੇ 500 ਰੁਪਏ ਨੂੰ ਲੈ ਕੇ ਕੀਤਾ ਪਤਨੀ ਦਾ ਕਤਲ, ਗ੍ਰਿਫਤਾਰ

ਹਲਕਾ ਭੋਆ ਦੇ ਪਿੰਡ ਖੋਬਾ ਵਿਚ ਘਰੇਲੂ ਝਗੜੇ ਦੌਰਾਨ ਪਤੀ ਵੱਲੋ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਤੀ ਵਲੋਂ ਦਿੱਤੇ 500 ਰੁਪਏ ਪਤਨੀ ਵੱਲੋ   ਖਰਚ ਹੋ ਗਏ ਸਨ ਜਿਸਤੋ ਬਾਅਦ ਦੋਵਾਂ ਵਿੱਚ ਇਸ ਗੱਲ ਨੂੰ ਲੈ ਕੇ ਝਗਡਾ ਹੋ ਗਿਆ, ਜਿਸਦੇ ਕਾਰਣ ਪਤੀ ਨੇ ਗੁੱਸੇ ਵਿੱਚ ਆ ਕੇ ਪਤਨੀ ਦਾ ਤੇਜ਼ਧਾਰ ਹਥਿਆਰਾ ਦੇ ਨਾਲ ਕਤਲ ਕਰ ਦਿੱਤਾ।

ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਵੱਲੋ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮ੍ਰਿਤਕਾ ਦੀ ਪਹਿਚਾਣ ਪ੍ਰਵੀਨ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਖੋਬਾ ਵਜੋਂ ਹੋਈ ਹੈ। ਧੀ ਏਕਮ ਜੀਤ ਕੌਰ ਨੇ ਦਸਿਆ ਕਿ ਜਦੋਂ ਉਸ ਦੇ ਪਿਤਾ ਰਾਤ ਨੂੰ ਕੰਮ ਤੋਂ ਪਰਤੇ ਤਾਂ ਪੈਸਿਆਂ ਨੂੰ ਲੈ ਕੇ ਮਾਂ ਨਾਲ ਲੜਾਈ-ਝਗੜਾ ਕਰਨ ਲੱਗੇ। ਝਗੜਾ ਇੰਨਾ ਵੱਧ ਗਿਆ ਕਿ ਪਿਤਾ ਪਰਮਿੰਦਰ ਸਿੰਘ ਨੇ ਮਾਂ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿਤਾ। ਪਿੰਡ ਵਾਸੀਆ ਨੇ ਦੱਸਿਆ ਕਿ ਪਰਮਿੰਦਰ ਸਿੰਘ ਅਤੇ ਪ੍ਰਵੀਨ ਕੁਮਾਰੀ ਦਾ ਪ੍ਰੇਮ ਵਿਆਹ ਹੋਇਆ ਸੀ। ਅਜਿਹੇ ‘ਚ ਉਨ੍ਹਾਂ ਦੇ 5 ਬੱਚੇ ਹਨ।