ਇਹਨਾਂ ਸਕੂਲ ਵਿੱਚ ਫਿਰ ਹੋਈਆ ਛੁੱਟੀਆਂ, 4 ਦਿਨ ਰਹਿਣਗੇ ਬੰਦ

ਪੰਜਾਬ ਇਸ ਸਮੇਂ ਬਹੁਤ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ। ਜਿਸਦੇ ਕਾਰਣ ਹੜ੍ਹਾਂ ਦੇ ਪਾਣੀ ਨੇ ਪੰਜਾਬ ਵਿੱਚ ਤਬਾਹੀ ਮਚਾਆ ਰੱਖੀ ਹੋਈ ਹੈ। ਜਿਸ ਕਰਕੇ ਪਹਿਲਾਂ ਵੀ ਪੰਜਾਬ ਦੇ ਸਕੂਲਾਂ ਨੂੰ 16 ਜੁਲਾਈ ਤੱਕ ਬੰਦ ਕੀਤਾ ਗਿਆ ਸੀ। ਪਰ 17 ਜੁਲਾਈ ਨੂੰ ਸਕੂਲ ਮੁੜ ਤੋਂ ਖੋਲ ਦਿੱਤੇ ਗਏ ਸੀ । ਉੱਧਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਬ-ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਲੋਹੀਆਂ ਨਾਲ ਸਬੰਧਤ 3 ਸਰਕਾਰੀ ਸਕੂਲਾਂ ’ਚ 4 ਦਿਨ ਦੀ ਛੁੱਟੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਲੋਹੀਆਂ ਬਲਾਕ ਦੇ ਕਈ ਪਿੰਡ ਪ੍ਰਭਾਵਿਤ ਹੋਏ ਹਨ ਤੇ ਪਿੰਡਾਂ ਦੇ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਫਸੇ ਲੋਕਾਂ ਨੂੰ ਬਚਾ ਕੇ ਸਕੂਲਾਂ ’ਚ ਬਣਾਏ ਰਾਹਤ ਕੈਂਪਾਂ ’ਚ ਭੇਜ ਦਿੱਤਾ ਹੈ, ਜਿਸ ਕਾਰਨ ਸਬ-ਡਵੀਜ਼ਨ ਸ਼ਾਹਕੋਟ ਦੇ ਕੇਵਲ ਲੋਹੀਆਂ ਬਲਾਕ ’ਚ ਹੁਕਮਾਂ ਨਾਲ ਸਬੰਧਤ ਸਰਕਾਰੀ ਸਕੂਲਾਂ ’ਚ 19 ਜੁਲਾਈ ਤੋਂ 22 ਜੁਲਾਈ ਤਕ ਛੁੱਟੀ ਰਹੇਗੀ। ਇਸਤੋ ਇਲਾਵਾ ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ ਉਹਨਾਂ ਹੀ ਸਕੂਲਾਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਉੱਥੇ ਛੁੱਟੀ ਐਲਾਨ ਕਰਨ ਦਾ ਫੈਸਲਾ ਲੈਣਗੇ।