ਬਹਿਸ ਵਿੱਚ ਸਾਰੇ ਮੀਡੀਆ ਅਦਾਰਿਆ ਨੂੰ ਆਉਣ ਦੀ ਦਿੱਤੀ ਜਾਵੇ ਇਜ਼ਾਜਤ, ਪ੍ਰਤਾਪ ਬਾਜਵਾ ਨੇ ਰੱਖੀ ਸ਼ਰਤ

ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਬਹਿਸ ਲਈ ਚੈਲੇਂਜ ਕੀਤਾ ਸੀ ਜਿਸਨੂੰ ਉਸਨੇ ਸਵਿਕਾਰ ਕਰ ਲਿਆ ਹੈ ਤੇ ਉਸਨੇ ਕਿਹਾ ਕਿ ਇਹ ਬਹਿਸ ਚੰਡੀਗੜ੍ਹ ‘ਚ ਹੋਣੀ ਚਾਹੀਦੀ ਹੈ ਪਰ ਮੁੱਖ ਮੰਤਰੀ ਨੇ ਇਹ ਬਹਿਸ ਪੰਜਾਬ ਵਿੱਚ ਇਸ ਕਰਕੇ ਰੱਖੀ ਹੈ ਕਿਉਕਿ ਪੰਜਾਬ ਪੁਲਿਸ ਮਾਨ ਸਰਕਾਰ ਦੇ ਕਹਿਣ ਅਨੁਸਾਰ ਸਾਰਾ ਕੰਮ ਕਰਦੀ ਹੈ।

ਇਸਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਬਹਿਸ ‘ਚ ਸਾਰੇ ਮੀਡੀਆ ਅਦਾਰਿਆਂ ਨੂੰ ਆਉਣ ਦੀ ਇਜ਼ਾਜ਼ਤ ਹੋਣੀ ਚਾਹੀਦੀ ਹੈ ਤੇ ਇੱਕ ਹਜ਼ਾਰ ਪੁਲਿਸ ਮੁਲਾਜ਼ਮਾ ਦੀ ਬਹਿਸ ਵਾਲੀ ਥਾਂ ਡਿਊਟੀ ਲਗਾਈ ਗਈ ਹੈ ਤੇ ‘ਆਪ’ ਲੀਡਰਾ ਨੂੰ ਕਿਹਾ ਗਿਆ ਹੈ ਕਿ ਉਹ 45 ਬੰਦੇ ਜੋ ਆਪ ਪਾਰਟੀ ਦੇ ਪੱਕੇ ਸਮਰਥਕ ਹਨ, ਨੂੰ ਬਹਿਸ ‘ਚ ਲੈ ਕੇ ਆਉਣ। ਬਾਜਵਾ ਨੇ ਕਿਹਾ ਕਿ ਅਜਿਹੇ ਹਾਲਾਤਾਂ ‘ਚ ਇਹ ਬਹਿਸ ਕਿਵੇਂ ਨਿਰਪੱਖ ਹੋ ਸਕਦੀ ਹੈ।

Tags :