ਪੈਸਿਆਂ ਦੇ ਬਲ ‘ਤੇ ਕਾਂਗਰਸ ਆਉਣ ਵਾਲਾ ਲੀਡਰ ਮੁੜ ਅਕਾਲੀ ਦਲ ਜਾਣ ਦੀ ਤਿਆਰੀ ‘ਚ

ਅੰਮ੍ਰਿਤਸਰ : ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਭੂਚਾਲ ਆ ਗਿਆ ਹੈ, ਜਦੋਂ ਮੈਡਮ ਸਿੱਧੂ ਨੇ ਅਨਿਲ ਜੋਸ਼ੀ ਬਾਰੇ ਵੱਡਾ ਦਾਅਵਾ ਕੀਤਾ ਹੈ। ਮੈਡਮ ਸਿੱਧੂ ਦੇ ਅਨੁਸਾਰ, ਅਨਿਲ ਜੋਸ਼ੀ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ

ਕਾਂਗਰਸ JOIN ਕਰਨ ‘ਤੇ ਸਿੱਧਾ ਇਲਜ਼ਾਮ: ‘ਪੈਸੇ ਦੇ ਕੇ ਆਏ’
ਮੈਡਮ ਸਿੱਧੂ ਨੇ ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਕਾਂਗਰਸ ਵਿੱਚ ਆਉਣ ਦੇ ਤਰੀਕੇ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਬਿਨਾਂ ਕਿਸੇ ਝਿਜਕ ਦੇ ਕਿਹਾ ਕਿ ਅਨਿਲ ਜੋਸ਼ੀ ਨੇ “ਪੈਸੇ ਦੇ ਕੇ” ਕਾਂਗਰਸ ਪਾਰਟੀ ਜੁਆਇਨ ਕੀਤੀ ਸੀ।

ਮੈਡਮ ਸਿੱਧੂ ਨੇ ਦਾਅਵਾ ਕੀਤਾ, “ਜੋਸ਼ੀ ਸਾਹਿਬ ਨੇ ਕਾਂਗਰਸ ਵਿੱਚ ਆਉਣ ਲਈ ਪੈਸੇ ਦਿੱਤੇ ਸਨ। ਉਨ੍ਹਾਂ ਦੀ ਕਾਂਗਰਸ ਪਾਰਟੀ ਵਿੱਚ ਐਂਟਰੀ ਕੋਈ ਆਮ ਸਿਆਸੀ ਫ਼ੈਸਲਾ ਨਹੀਂ ਸੀ

ਮੈਡਮ ਸਿੱਧੂ ਨੇ ਅੱਗੇ ਕਿਹਾ ਕਿ ਹੁਣ ਅਨਿਲ ਜੋਸ਼ੀ ਕਾਂਗਰਸ ਪਾਰਟੀ ਦੇ ਅੰਦਰ “ਬਹੁਤ FRUSTATE” ਮਹਿਸੂਸ ਕਰ ਰਹੇ ਹਨ। ਪਾਰਟੀ ਵਿੱਚ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਨਾ ਹੋਣ ਕਾਰਨ, ਉਹ ਇੱਕ ਵਾਰ ਫਿਰ ਆਪਣੇ ਪੁਰਾਣੇ ਸਿਆਸੀ ਘਰ ਅਕਾਲੀ ਦਲ ਵੱਲ ਮੁੜਨ ਦੀ ਯੋਜਨਾ ਬਣਾ ਰਹੇ ਹਨ।

ਜੋਸ਼ੀ ਹੁਣ ਕਾਂਗਰਸ ਵਿੱਚ ਆਪਣਾ ਭਵਿੱਖ ਨਹੀਂ ਦੇਖ ਰਹੇ ਹਨ। ਪੈਸੇ ਦੇ ਕੇ ਆਉਣ ਦੇ ਬਾਵਜੂਦ, ਉਹਨਾਂ ਨੂੰ ਸ਼ਾਇਦ ਉਹ ਮਾਨ-ਸਨਮਾਨ ਨਹੀਂ ਮਿਲਿਆ ਜਿਸ ਦੀ ਉਹ ਉਮੀਦ ਕਰਦੇ ਸਨ, ਅਤੇ ਇਸੇ ‘ਫ੍ਰਸਟ੍ਰੇਸ਼ਨ’ ਕਰਕੇ ਉਹ ਵਾਪਸੀ ਲਈ ਰਾਹ ਲੱਭ ਰਹੇ ਹਨ,” ਮੈਡਮ ਸਿੱਧੂ ਨੇ ਸਪੱਸ਼ਟ ਕੀਤਾ

ਸਿਆਸੀ ਗਲਿਆਰਿਆਂ ‘ਚ ਚਰਚਾ :
ਮੈਡਮ ਸਿੱਧੂ ਦੇ ਇਸ ਵੱਡੇ ਬਿਆਨ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਅਨਿਲ ਜੋਸ਼ੀ ਵੱਲੋਂ ਇਸ ਦਾਅਵੇ ‘ਤੇ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਵਿਰੋਧੀ ਪਾਰਟੀਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਕੀ ਇਹ ਸਿਰਫ਼ ਸਿਆਸੀ ਬਿਆਨਬਾਜ਼ੀ ਹੈ ਜਾਂ ਅਸਲ ਵਿੱਚ ਕੋਈ ਵੱਡਾ ਸਿਆਸੀ ਫ਼ੈਸਲਾ ਹੋਣ ਵਾਲਾ ਹੈ

#navjotkaursidhu #aniljoshi #punjabcongress #breakingnews #webnews