ਟਿੱਬੀ ਧਰਨੇ ਤੋਂ 1 ਦਿਨ ਪਹਿਲਾਂ ਭਾਨਾ ਸਿੱਧੂ ਹਿਰਾਸਤ ‘ਚ, ਪੰਜਾਬ ਪੁਲਿਸ ਦੀ ਕਾਰਵਾਈ

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਆ ਕੇ ਭਾਣੇ ਸਿੱਧੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ , ਤੁਹਾਨੂੰ ਦਸਦੀਏ ਰਾਜਸਥਾਨ ਦੇ ਟਿੱਬੀ (ਹਨੂੰਮਾਨਗੜ੍ਹ) ਵਿਖੇ ਸ਼ਰਾਬ ਅਤੇ ਕੈਮੀਕਲ ਫੈਕਟਰੀ ਖ਼ਿਲਾਫ਼ ਲੜਾਈ ਲੜ ਰਹੇ ਨੌਜਵਾਨਾਂ ‘ਤੇ ਦਰਜ 307 ਦੇ ਝੂਠੇ ਪਰਚੇ ਖ਼ਿਲਾਫ਼ ਕੱਲ੍ਹ (10 ਦਸੰਬਰ) ਨੂੰ ਹੋਣ ਵਾਲੇ ਵੱਡੇ ਧਰਨੇ ਤੋਂ ਠੀਕ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਸਵੇਰੇ ਪੁਲਿਸ ਨੇ ਨੌਜਵਾਨ ਆਗੂ ਭਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਕਾਰਵਾਈ ਨੇ ਟਿੱਬੀ ਧਰਨੇ ਦੀ ਤਿਆਰੀ ਕਰ ਰਹੇ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ। ਇਸ ਕਾਰਨ ਕੱਲ੍ਹ ਹੋਣ ਵਾਲੇ ਇਕੱਠ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ

#bhanasidhu #bhanasidhulatestnews #bhanasidhuaressted #bhanasidhu #punjabnews #latestnews #trendingnews