ਅਮਰੀਕਾ ਵਿੱਚ ਟਾਈਟੈਨਿਕ ਮੂਵੀ ਦੇ ਤਰਜ਼ ਤੇ ਇੱਕ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨਾ ਭਾਰੀ ਪੈ ਗਿਆ ਜਦੋਂ ਉਸਨੇ ਫਿਲਮ ਟਾਈਟੈਨਿਕ ਦੀ ਤਰਾ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨਾ ਚਾਹਿਆ। ਜਿਸਦੀ ਵੀਡੀਓ ਉਸਦੇ ਦੋਸਤ ਵੱਲੋ ਬਣਾਈ ਜਾ ਰਹੀ ਸੀ ਅਤੇ ਇਸ ਦੋਰਾਨ ਜਦੋਂ ਉਹ ਆਪਣੀ ਪ੍ਰੇਮਿਕਾ ਨੂੰ ਅੰਗੂਠੀ ਦੇਣ ਲਈ ਗੋਡਿਆ ਭਾਰ ਬੈਠਾ ਤਾਂ ਤਦ ਉਸਦੀ ਅੰਗੂਠੀ ਸਮੁੰਦਰ ਵਿੱਚ ਡਿੱਗ ਗਈ। ਜਿਸਨੂੰ ਫੜਨ ਲਈ ਉਹ ਖੁਦ ਵੀ ਸਮੁੰਦਰ ਵਿੱਚ ਡਿੱਗ ਗਿਆ। ਜਿਸਦੀ ਸਾਰੀ ਵੀਡੀਓ ਦੋਸਤ ਵੱਲੋ ਬਣਾ ਲਈ ਜਾਂਦੀ ਹੈ। ਜਿਸਤੋਂ ਬਾਅਦ ਪ੍ਰੇਮੀ ਨੇ ਮੁੰਦਰੀ ਨੂੰ ਫੜ ਲਿਆ ਅਤੇ ਮੁੜ ਤੋਂ ਸਮੁੰਦਰ ਤੋਂ ਬਾਹਰ ਆ ਕੇ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਜਿਸਦੀ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
