ਵਿਦੇਸ਼ਾ ਵਿੱਚ ਲਾਗਾਤਾਰ ਹੀ ਨੌਜ਼ਵਾਨ ਲੜਕੇ ਲੜਕਿਆ ਦੀ ਮੌਤ ਹੋ ਰਹੀ ਹੈ। ਅਜਿਹੀ ਹੀ ਇੱਕ ਹੋਰ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੇ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ 17 ਸਾਲਾ ਪੰਜਾਬੀ ਨੌਜ਼ਵਾਨ ਦੀ ਮੌਤ ਹੋ ਗਈ। ਜੋ ਕਿ ਕਬੱਡੀ ਦਾ ਇੱਕ ਉਭਰਦਾ ਖਿਡਾਰੀ ਸੀ। ਨੌਜ਼ਵਾਨ ਟੇਰਨ ਰਾਤ ਨੂੰ ਕੰਮ ਤੋਂ ਵਾਪਿਸ ਆਪਣੇ ਘਰ ਜਾ ਰਿਹਾ ਸੀ ਤਾਂ ਇਸ ਦੋਰਾਨ ਖ਼ਰਾਬ ਮੌਸਮ ਕਾਰਨ ਉਸਦੀ ਕਾਰ ਬੇਕਾਬੂ ਹੋ ਕੇ ਫਰੇਜ਼ਰ ਹਾਈਵੇਅ ‘ਤੇ ਇੱਕ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਟੇਰਨ ਤਮਨਾਵਿਸ ਸੈਕੰਡਰੀ ਸਕੂਲ ਦਾ ਇੱਕ ਵਿਦਿਆਰਥੀ ਸੀ ਅਤੇ ਸਕੂਲ ਵੱਲੋਂ ਵੀ ਟੇਰਨ ਨੂੰ ਫੇਸਬੁੱਕ ‘ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਸ਼ਰਧਾਂਜਲੀ ਦਿੱਤੀ ਗਈ ਹੈ। ਫੇਸਬੁੱਕ ਪੋਸਟ ਮੁਤਾਬਕ ਟੇਰਨ ਨੂੰ ਖੇਡਾਂ, ਖਾਸ ਤੌਰ ‘ਤੇ ਕੁਸ਼ਤੀ ਅਤੇ ਕਬੱਡੀ ਨਾਲ ਬਹੁਤ ਪਿਆਰ ਸੀ।
