ਰੂਸ ਦੇ ਇੱਕ ਚਾਰਟਰ ਜਹਾਜ਼ ਦਾ ਅਸਮਾਨ ਦੇ ਵਿੱਚ ਦਰਵਾਜ਼ਾ ਖੁੱਲ਼੍ਹ ਗਿਆ ਜਿਸ ਕਾਰਨ ਮੁਸਾਫਰਾਂ ਦੀ ਜਾਨ ’ਤੇ ਬਣ ਗਈ । ਇਹ ਘਟਨਾ ਸੋਮਵਾਰ ਨੂੰ ਇਰਾਏਰੋ ਦੇ ਏਐਨ-26 ਟਵਿਨ ਪ੍ਰੋਪ ਏਅਰਕ੍ਰਾਫਟ ਦੇ ਵਿੱਚ ਵਾਪਰੀ ਸੀ।ਜਦੋਂ ਜਹਾਜ਼ ਨੇ ਦੂਰ-ਦੁਰਾਡੇ ਦੇ ਸਾਈਬੇਰੀਅਨ ਸ਼ਹਿਰ ਮੈਗਨ ਤੋਂ ਰੂਸ ਦੇ ਪ੍ਰਸ਼ਾਂਤ ਤੱਟ ‘ਤੇ ਮੈਗਾਡਨ ਜਾਣ ਲਈ 41 ਡਿਗਰੀ ਸੈਲਸੀਅਸ ਤਾਪਮਾਨ ‘ਤੇ ਉਡਾਣ ਭਰੀ ਤਾਂ ਅਸਮਾਨ ਦੇ ਵਿੱਚ ਇਸ ਦਾ ਦਰਵਾਜ਼ਾ ਖੁੱਲ੍ਹ ਗਿਆ। ਟੇਕ-ਆਫ ਦੌਰਾਨ 6 ਕਰੂ ਮੈਂਬਰਾਂ ਸਮੇਤ ਕਰੀਬ 25 ਲੋਕਾਂ ਨੂੰ ਲੈ ਕੇ ਜਾ ਰਹੇ ਜਹਾਜ਼ ਦਾ ਦਰਵਾਜ਼ਾ ਖੁੱਲ੍ਹ ਗਿਆ ਸੀ। ਜ਼ਹਾਜ ਦੇ ਵਿੱਚ ਇੱਕ ਯਾਤਰੀ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਅਤੇ ਇਸ ਦੋਰਾਨ ਜ਼ਹਾਜ ਦਾ ਦਰਵਾਜ਼ਾ ਖੁਲ੍ਹ ਗਿਆ ਅਤੇ ਜਿਸਦੇ ਕਾਰਣ ਸਾਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ। ਪਰ ਖੁਸ਼ਕਿਸਮਤੀ ਇਹ ਰਹੀ ਕਿ ਇਸ ਜਹਾਜ਼ ਦੇ ਵਿੱਚ ਸਵਾਰ ਲੋਕਾਂ ਵਿੱਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਜਹਾਜ਼ ਨੇ ਪਿੱਛੇ ਚੱਕਰ ਲਗਾਇਆ ਅਤੇ ਸਫਲਤਾਪੂਰਵਕ ਸਾਇਬੇਰੀਅਨ ਸ਼ਹਿਰ ਮੈਗਨ ਵਿੱਚ ਦੁਬਾਰਾ ਉਤਰ ਗਿਆ। ਚਾਰਟਰ ਫਲਾਈਟ ਦਾ ਦਰਵਾਜ਼ਾ ਅੰਸ਼ਕ ਤੌਰ ‘ਤੇ 2800-2900 ਮੀਟਰ ਦੀ ਉਚਾਈ ‘ਤੇ ਖੁੱਲ੍ਹ ਗਿਆ ਸੀ।ਹੇਰਾਲਡ ਨੇ ਦੱਸਿਆ ਕਿ ਇਸ ਵਿੱਚ ਸ਼ਾਮਲ ਪਾਇਲਟ 43 ਸਾਲਾ ਐਂਟੋਨੋਵ 26,ਆਰ ਏ-26174 ਸੀ, ਜੋ ਅਗਸਤ 1979 ਤੋਂ ਸੋਵੀਅਤ ਯੁੱਗ ਦੇ ਸਾਇਬੇਰੀਆ ਵਿੱਚ ਸੇਵਾ ਕਰ ਰਿਹਾ ਸੀ।