ਨੰਗਲ ਡੈਮ ਤੋਂ ਸ਼ੁਰੂ ਹੋਣ ਵਾਲੇ ਸਤਲੁਜ ਦਰਿਆ ਵਿੱਚ ਪਾਣੀ ਪੀਣ ਲਈ ਪਹੁੰਚਿਆ ਬਾਰ੍ਹਾਸਿੰਘਾ ਜਿਸਦੀ ਡੁੱਬਣ ਨਾਲ ਮੌਤ ਹੋ ਗਈ । ਜਾਣਕਾਰੀ ਮਿਲਦੇ ਹੀ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਖ਼ਤ ਮਸ਼ੱਕਤ ਤੋਂ ਬਾਅਦ ਬਾਰ੍ਹਾਸਿੰਘਾ ਨੂੰ ਬਾਹਰ ਕੱਢਿਆ ਗਿਆ ਤੇ ਕਰਮਚਾਰੀ ਜਿਸਨੂੰ ਆਪਣੇ ਨਾਲ ਲੈ ਗਏ । ਇਸ ਮੌਕੇ ਜੰਗਲੀ ਜੀਵ ਵਿਭਾਗ ਦੇ ਗਾਰਡ ਸੁਖਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਨੰਗਲ ਡੈਮ ਦੇ ਵਿੱਚ ਇੱਕ ਸਾਂਭਰ ( ਬਾਰ੍ਹਾ ਸਿੰਘਾ ) ਗਿਰਿਆ ਹੋਇਆ ਹੈ ਤਾਂ ਮੌਕੇ ਤੇ ਪਹੁੰਚ ਕੇ ਸਾਡੀ ਟੀਮ ਵਲੋਂ ਇਸਨੂੰ ਬਾਹਰ ਕੱਢਿਆ ਗਿਆ ਮਗਰ ਓਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ । ਓਹਨਾ ਨੇ ਕਿਹਾ ਕਿ ਮ੍ਰਿਤਕ ਸਾਂਭਰ ਦਾ ਸ਼੍ਰੀ ਅਨੰਦਪੁਰ ਸਾਹਿਬ ਸੈਂਚੁਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ।
