ਭਾਖੜਾ ਨਹਿਰ ਵਿੱਚ ਡਿੱਗੀ ਕਾਰ, ਹਾਦਸੇ ਚ’ ਪਰਿਵਾਰ ਦੇ ਤਿੰਨ ਦੀ ਮੌਤ

ਨੰਗਲ ਦੇ ਵਿਚ ਦਰਦਨਾਕ ਹਾਦਸੇ ਦੇ ਦੌਰਾਨ ਇਕ ਆਈ i20ਕਾਰ ਭਾਖੜਾ ਨਹਿਰ ਵਿੱਚ ਗਿਰ ਗਈ ਜਿਸ ਵਿੱਚ ਇਕ ਪਰਿਵਾਰ ਦੇ ਮੈਂਬਰ ਘਰ ਦੇ ਕੋਲ ਹੀ ਬਣੇ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਸਨ । ਗੱਡੀ ਦੇ ਵਿੱਚ ਪਰਿਵਾਰ ਦੇ ਕੁੱਲ 4 ਮੈਂਬਰ ਸਵਾਰ ਸਨ । ਡੁੱਬ ਰਹੀ ਕਾਰ ਵਿੱਚੋਂ ਇਕ ਮੈਂਬਰ ਨੂੰ ਬਚਾ ਲਿਆ ਗਿਆ ਹੈ । 3 ਮੈਂਬਰ ਗੱਡੀ ਸਮੇਤ ਭਾਖੜਾ ਨਹਿਰ ਵਿਚ ਡੁੱਬ ਗਏ । ਪਰਿਵਾਰ ਘਰ ਤੋਂ ਕੁਝ ਹੀ ਦੂਰੀ ਤੇ ਧੂਣੇ ਵਾਲਾ ਮੰਦਰ ਵਿਖੇ ਮੱਥਾ ਟੇਕਣ ਜਾ ਰਿਹਾ ਸੀ । ਕਾਰ ਕੁੱਝ ਮੀਟਰ ਦੂਰੀ ਤੱਕ ਨਹਿਰ ਵਿਚ ਤੈਰਦੀ ਰਹੀ । ਸਥਾਨਕ ਲੋਕਾਂ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ । ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ।ਕਾਫ਼ੀ ਮਸ਼ੱਕਤ ਦੇ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਕਾਰ ਸਮੇਤ ਤਿੰਨੋ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ।

ਨੰਗਲ ਦੇ ਜਵਾਹਰ ਮਾਰਕੀਟ ਤੋਂ ਇੱਕ ਪਰਿਵਾਰ ਜਿਸ ਵਿੱਚ ਪਤੀ ਪਤਨੀ ਓਹਨਾ ਦੀ ਭੈਣ ਅਤੇ ਉਸਦਾ ਪਤੀ ਨੰਗਲ ਦੇ ਧੂਣਾ ਵਾਲਾ ਮੰਦਿਰ ਵਿਖੇ ਮੱਥਾ ਟੇਕਣ ਜਾ ਰਹੇ ਸਨ । ਜਦੋਂ ਐਮ ਪੀ ਦੀ ਕੋਠੀ ਲਾਗਿਓਂ ਲੰਘਦੀ ਭਾਖੜਾ ਨਹਿਰ ਦਾ ਪੁਲ ਕ੍ਰਾਸ ਕੀਤਾ ਤਾਂ ਓਹਨਾ ਦੀ ਕਾਰ ਭਾਖੜਾ ਨੇਹਰ ਵਿੱਚ ਗਿਰ ਗਈ । ਕਾਰ ਕਾਫੀ ਦੂਰ ਤੱਕ ਤੈਰਦੀ ਰਹੀ । ਜਦੋਂ ਸਥਾਨਕ ਲੋਕਾਂ ਨੇ ਕਾਰ ਨੂੰ ਤੈਰਦੇ ਦੇਖਿਆ ਤਾਂ ਸਥਾਨਕ ਲੋਕਾਂ ਵਲੋਂ ਰੱਸਿਆਂ ਦੇ ਦੇ ਨਾਲ ਤੈਰਦੀ ਕਾਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਵਿਅਕਤੀ ਨੂੰ ਬਾਹਰ ਕੱਢ ਲਿਆ ਗਿਆ ਤੇ ਦੇਖਦੇ ਦੇਖਦੇ ਕਾਰ ਨਹਿਰ ਵਿੱਚ ਡੁੱਬ ਗਈ ।

ਘਟਨਾ ਤੋਂ ਤੁਰੰਤ ਬਾਅਦ ਪੁਲਸ ਮੌਕੇ ਤੇ ਪਹੁੰਚ ਗਈ ਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਕਾਰ ਨੂੰ ਬਾਹਰ ਕੱਢ ਲਿਆ ਗਿਆ ਤੇ ਕਾਰ ਦੇ ਅੰਦਰ ਹੀ ਤਿੰਨ ਲਾਸ਼ਾਂ ਮੌਜੂਦ ਸਨ । ਇਸ ਘਟਨਾ ਦੇ ਨਾਲ ਇਲਾਕੇ ਵਿੱਚ ਸੋਕ ਦੀ ਲਹਿਰ ਦੌੜ ਗਈ ਤੇ ਘਟਨਾ ਦੀ ਸੂਚਨਾ ਮਿਲਦੇ ਸਾਰ ਲੋਕਾਂ ਦਾ ਭਾਰੀ ਇਕੱਠ ਨਹਿਰ ਤੇ ਪਹੁੰਚ ਗਿਆ

Tags :