ਚੰਡੀਗੜ੍ਹ ਵਿਚ ਮੇਅਰ ਚੋਣਾਂ ਵਿੱਚ ਹੋਏ ਧੋਖਾਧੜੀ ਦੇ ਦੋਸ਼ਾ ਨੂੰ ਲੈ ਕੇ ਆਪ ਪਾਰਟੀ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀਆ ਤੇ ਨਿਸ਼ਨਾ ਸਾਂਧਦੇ ਹੋਏ ਕਿਹਾ ਕਿ ਇਕੱਠੀ ਹੋਈ ਭੀੜ ਤੋਂ ਪਤਾ ਲੱਗਦਾ ਹੈ ਕਿ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਵੱਸ ਚੱਲੇ ਤਾਂ ਉਹ ਚੋਣਾਂ ਵੀ ਨਾ ਕਰਨ ਦੇਣ। ਜੇਕਰ ਅਦਾਲਤ ਦੇ ਹੁਕਮ ‘ਤੇ ਚੋਣਾਂ ਕਰਵਾ ਵੀ ਲਈਆਂ ਜਾਣ ਤਾਂ ਉਸ ਦਾ ਰਿਜ਼ਲਟ ਜਿਵੇਂ ਚੰਡੀਗੜ੍ਹ ਵਿਚ ਦੇਖਿਆ ਗਿਆ ਹੈ, ਉਂਝ ਹੀ ਹੋਵੇਗਾ। ਮਾਨ ਨੇ ਕਿਹਾ ਕਿ ਵੋਟ ਕਿਸੇ ਨੂੰ ਵੀ ਪਾਓ ਪਰ ਇਹ ਨਿਕਲਦੀ ਭਾਜਪਾ ਦੀ ਹੈ।