ਲਵ ਮੈਰਿਜ ਦਾ ਖੌਫਨਾਕ ਅੰਤ, ਪਤੀ ਨੇ ਜਨਮਦਿਨ ਤੇ ਗਲਾ ਘੁੱਟ ਕੇ ਕੀਤਾ ਕਤਲ

ਫਤਹਿਗੜ ਸਾਹਿਬ ਦੇ ਪਿੰਡ ਤਲਾਣੀਆ ਵਿਖੇ ਇੱਕ ਔਰਤ ਦਾ ਉਸਦੇ ਜਨਮ ਦਿਨ ਵਾਲੇ ਦਿਨ ਹੀ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਇਸ ਲੜਕੀ ਨੇ ਸਲਵ ਮੈਰਜਿ ਕਰਵਾਈ ਹੋਈ ਸੀ ਅਤੇ ਜਿਸ ਲੜਕੇ ਨਾਲ ਉਸਵੇ ਲਵ ਮੈਰਿਜ ਕਰਵਾਈ ਉਸ ਲੜਕੇ ਨੇ ਹੀ ਲੜਕੀ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਵਾਰਦਾਤ ‘ਚ ਔਰਤ ਦੀ ਸੱਸ ਨੇ ਵੀ ਉਸਦੇ ਪਤੀ ਦਾ ਸਾਥ ਦਿੱਤਾ। ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਸੀ ਕਿ ਉਸਦੀ ਬੇਟੀ ਨੂੰ ਉਸ ਨੂੰ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਸੀ ਤੇ ਲੜਕੀ ਦੇ ਸਹੁਰਾ ਪਰਿਵਾਰ ਵਾਲੇ ਅਕਸਰ ਉਨ੍ਹਾਂ ਦੀ ਲੜਕੀ ਦੀ ਕੁੱਟ ਮਾਰ ਕਰਦੇ ਸਨ। ਉਧਰ ਦੂਜੇ ਪਾਸੇ 24 ਘੰਟੇ ਅੰਦਰ ਹੀ ਪੁਲਸ ਨੇ ਕਾਤਲ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਫ਼ਰਾਰ ਸੱਸ ਦੀ ਭਾਲ ਜਾਰੀ ਹੈ।

Tags :