ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਦੀ ਸਿਆਸਤ ਵਿੱਚ ਮੁੜ ਸਰਗਰਮ ਹੋਣ ਦੀਆਂ ਚਰਚਾਵਾਂ ਦਰਮਿਆਨ, ਉਨ੍ਹਾਂ ਦੀ ਪਤਨੀ ਅਤੇ ਸਾਬਕਾ MLA ਡਾ. ਨਵਜੋਤ ਕੌਰ ਸਿੱਧੂ ਦਾ ਇੱਕ ਅਹਿਮ ਬਿਆਨ ਸਾਹਮਣੇ ਆਇਆ ਹੈ | ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਮੈਦਾਨ ਵਿੱਚ ਉਦੋਂ ਹੀ ਕਦਮ ਰੱਖਣਗੇ ਜਦੋਂ ਉਨ੍ਹਾਂ ਨੂੰ ਪਾਰਟੀ ਵੱਲੋਂ CM ਦਾ ਚਿਹਰਾ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਦਾ ਕਾਂਗਰਸ ਪਾਰਟੀ ਨਾਲ ਬਹੁਤ ਡੂੰਘਾ ਲਗਾਵ ਹੈ
ਮੈਡਮ ਸਿੱਧੂ ਨੇ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਸਿਆਸੀ ਖਿੱਚੋਤਾਣ ‘ਤੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ CM ਬਣਨ ਦੀ ਦੌੜ ਵਿੱਚ ਲਗਭਗ ਪੰਜ (5) ਹੋਰ ਵੱਡੇ ਆਗੂ ਸ਼ਾਮਲ ਹਨ, ਜਿਸ ਕਾਰਨ ਪਾਰਟੀ ਵਿੱਚ ਵੱਡਾ ਸੰਘਰਸ਼ ਚੱਲ ਰਿਹਾ ਹੈ
ਨਵਜੋਤ ਕੌਰ ਸਿੱਧੂ ਨੇ ਇੱਕ ਹੈਰਾਨੀਜਨਕ ਦਾਅਵਾ ਕਰਦੇ ਹੋਏ ਕਿਹਾ ਕਿ ਕਾਂਗਰਸ ਵਿੱਚ CM ਚਿਹਰਾ ਬਣਨ ਲਈ ਲਗਭਗ 500 ਕਰੋੜ ਰੁਪਏ ਦੀ ਰਾਸ਼ੀ ਦੇਣੀ ਪੈਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ, “ਸਾਡੇ ਕੋਲ ਕਿਸੇ ਨੂੰ ਦੇਣ ਲਈ ਇੰਨੀ ਵੱਡੀ ਰਕਮ (500 ਕਰੋੜ ਰੁਪਏ) ਨਹੀਂ ਹੈ
ਮੈਡਮ ਸਿੱਧੂ ਨੇ ਕਿਹਾ ਕਿ ਉਹ ਪੈਸੇ ਦੇ ਮਾਮਲੇ ਵਿੱਚ ਭਾਵੇਂ ਕਮਜ਼ੋਰ ਹੋਣ, ਪਰ ਉਹ ਪਾਰਟੀ ਨੂੰ ਜਨਤਾ ਦੇ ਰੂਪ ਵਿੱਚ ਬਿਹਤਰੀਨ ਨਤੀਜੇ ਦੇ ਸਕਦੇ ਹਨ। ਇਹ ਬਿਆਨ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਇੱਕ ਨਵਾਂ ਮੋੜ ਦਿੰਦਾ ਹੈ


#navjotsidhunews #navjotsidhu #navjotsidhureturns #navjotsidhureturnscongress
#punjabbreakingnews #punjablatestnews
