ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਅਤੇ ਖੁਸ਼ਖਬਰੀ ਹੈ। ਲੰਮੇ ਸਮੇਂ ਤੋਂ ਅਧੂਰਾ ਪਿਆ ਕਾਦੀਆਂ–ਬਿਆਸ ਰੇਲਵੇ ਲਿੰਕ ਪ੍ਰੋਜੈਕਟ ਹੁਣ ਅੰਤ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ
ਕੇਂਦਰੀ ਰੇਲਵੇ ਮੰਤਰਾਲੇ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਮੁੜ ਤੋਂ ਮਨਜ਼ੂਰੀ ਦੇ ਕੇ ਇਸ ‘ਤੇ ਲੱਗੀ ਰੋਕ ਹਟਾ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ। ਉਨ੍ਹਾਂ ਨੇ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ
ਦੱਸਿਆ ਜਾਂਦਾ ਹੈ ਕਿ ਕਾਦੀਆਂ ਤੋਂ ਬਿਆਸ ਤੱਕ ਲਗਭਗ 40 ਕਿਲੋਮੀਟਰ ਲੰਬੀ ਇਹ ਰੇਲ ਲਿੰਕ ਲਾਈਨ ਕਈ ਦਹਾਕਿਆਂ ਤੋਂ ਲਟਕੀ ਹੋਈ ਸੀ। ਰੇਲਵੇ ਮੰਤਰਾਲੇ ਦਾ ਇਹ ਫੈਸਲਾ ਇਸ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰਨ ਦੀ ਵੱਡੀ ਸ਼ੁਰੂਆਤ ਹੈ
ਜੈਕਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਉਸ ਖੇਤਰ ਵਿੱਚ ਜ਼ਮੀਨ ਐਕਵਾਇਰ ਕਰਨ ਦਾ ਕੰਮ ਜਲਦ ਹੀ ਸ਼ੁਰੂ ਹੋਵੇਗਾ, ਜਿੱਥੋਂ ਦੀ ਇਹ ਨਵੀਂ ਰੇਲ ਲਾਈਨ ਲੰਘੇਗੀ। ਇਸ ਨਾਲ ਕਾਦੀਆਂ ਅਤੇ ਬਿਆਸ ਵਿਚਕਾਰ ਸਫ਼ਰ ਆਸਾਨ ਹੋ ਜਾਵੇਗਾ
ਰਵਨੀਤ ਸਿੰਘ ਬਿੱਟੂ ਨੇ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਦੇ ਰੇਲਵੇ ਪ੍ਰੋਜੈਕਟਾਂ ਲਈ ਕੇਂਦਰ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਸਾਰੇ ਅਟਕੇ ਹੋਏ ਰੇਲਵੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ‘ਤੇ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਨਵੀਂ ਲਿੰਕ ਲਾਈਨ ਨਾਲ ਆਵਾਜਾਈ ਵਿੱਚ ਸੁਧਾਰ ਦੇ ਨਾਲ-ਨਾਲ ਖੇਤਰੀ ਵਪਾਰ ਨੂੰ ਵੀ ਵੱਡਾ ਫਾਇਦਾ ਮਿਲਣ ਦੀ ਉਮੀਦ ਹੈ

#beastokadian #beastokadiantrain #ravneetbittu #indianrailway #punjabnews
