ਚੰਡੀਗੜ੍ਹ : ਪੰਜਾਬ ਦੇ CM ਮਾਨ ਅੱਜ ਜਪਾਨ ਪਹੁੰਚ ਗਏ ਨੇ, ਜਿਥੇ ਭਾਰਤੀ ਰਾਜਦੂਤ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਜਿਸ ਤੋਂ ਬਾਅਦ CM ਮਾਨ ਨੇ ‘ਮਹਾਤਮਾ ਗਾਂਧੀ’ ਨੂੰ ਸ਼ਰਧਾਂਜਲੀ ਭੇਟ ਕੀਤੀ | ਤੁਹਾਨੂੰ ਦਸੱਦੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ 10-ਦਿਨਾਂ ਦੇ ਲਈ ਜਾਪਾਨ ਦੌਰੇ ‘ਤੇ ਹਨ। ਇਸ ਦੌਰੇ ਦਾ ਮੁੱਖ ਮੰਤਵ ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ
CM ਮਾਨ ਨੇ ਅੱਜ Tokyo ਵਿੱਚ ਆਪਣੇ ਰੁਝੇਵੇਂ ਭਰੇ ਸ਼ਡਿਊਲ ਦੀ ਸ਼ੁਰੂਆਤ ਗਾਂਧੀ ਪਾਰਕ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਭਾਰਤੀ ਰਾਜਦੂਤ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ
ਸ਼ਰਧਾਂਜਲੀ ਦੇਣ ਤੋਂ ਬਾਅਦ, ਮੁੱਖ ਮੰਤਰੀ ਮਾਨ ਅੱਜ ਟੋਕੀਓ ਵਿੱਚ ਜਾਪਾਨ ਦੇ ਚੋਟੀ ਦੇ ਨਿਵੇਸ਼ ਸੰਸਥਾਨਾਂ ਅਤੇ ਉਦਯੋਗਪਤੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਨਗੇ। ਉਨ੍ਹਾਂ ਦਾ ਧਿਆਨ ਪੰਜਾਬ ਲਈ ਵੱਡਾ ਨਿਵੇਸ਼ ਲਿਆਉਣ ‘ਤੇ ਕੇਂਦਰਿਤ ਰਹੇਗਾ।
ਮੁੱਖ ਮੰਤਰੀ ਮਾਨ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (JBIC) ਸਮੇਤ ਜਾਪਾਨ ਦੇ ਮੋਹਰੀ ਨਿਵੇਸ਼ ਸੰਸਥਾਨਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ | ਉਹ ਏਸ਼ੀਅਨ ਇੰਡਸਟਰੀ, Yamaha ਮੋਟਰ ਅਤੇ Honda ਮੋਟਰ ਦੇ ਉੱਚ ਅਧਿਕਾਰੀਆਂ ਨਾਲ ਪੰਜਾਬ ਵਿੱਚ ਨਿਵੇਸ਼ ਅਤੇ ਸਹਿਯੋਗ ਵਧਾਉਣ ਲਈ ਮੀਟਿੰਗਾਂ ਕਰਨਗੇ
ਮੁੱਖ ਮੰਤਰੀ ਦੀ ਮੁਲਾਕਾਤ ਜਾਪਾਨ ਸਰਕਾਰ ਦੇ ਉਪ-ਉਦਯੋਗ ਮੰਤਰੀ, Komori Takuo ਨਾਲ ਵੀ ਤੈਅ ਹੈ | ਆਖਰ ਵਿੱਚ, ਮੁੱਖ ਮੰਤਰੀ ਮਾਨ ਦੀ ਫੂਜਿਤਸੂ ਲਿਮਟਿਡ ਦੇ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਹੋਵੇਗੀ, ਜਿਸ ਵਿੱਚ ਤਕਨਾਲੋਜੀ ਖੇਤਰ ਵਿੱਚ ਸਹਿਯੋਗ ‘ਤੇ ਵਿਚਾਰ ਕੀਤਾ ਜਾਵੇਗਾ । ਮੁੱਖ ਮੰਤਰੀ ਮਾਨ ਦਾ ਇਹ 10-ਦਿਨਾਂ ਦਾ ਦੌਰਾ ਪੰਜਾਬ ਵਿੱਚ ਨਵੇਂ ਉਦਯੋਗਿਕ ਯੁੱਗ ਦੀ ਨੀਂਹ ਰੱਖਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ

#CMMannatJapan #CMBhagwantMannJapanTour #CMPunjab #JapanTour
