ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਦੀ 2,32,00,000/- ਰੁਪਏ (ਦੋ ਕਰੋੜ ਬੱਤੀ ਲੱਖ ਰੁਪਏ) ਦੀ ਪ੍ਰਾਪਰਟੀ ਫ੍ਰੀਜ਼

ਨਵਾਂਸ਼ਹਿਰ : SSP ਸਾਹਿਬ ਤੁਸ਼ਾਰ ਗੁਪਤਾ IPS, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼੍ਰੀ ਪੰਕਜ ਸ਼ਰਮਾ PPS, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਨਵਾਂਸ਼ਹਿਰ, ਸ਼੍ਰੀ ਧਰਮਿੰਦਰ ਸਿੰਘ ਉਪ ਕਪਤਾਨ ਪੁਲਿਸ NDPS ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਮੁਖ ਅਫ਼ਸਰ ਥਾਣਾ ਔੜ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਨਸ਼ਾ ਸਮਗਲਰਾ ਦੁਆਰਾ ਨਸ਼ਾ ਵੇਚ ਕੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਤਸਦੀਕ ਕਰਕੇ ਪਿੰਡ ਗੜੁਪੜ ਦੇ 03 ਨਾਮੀ ਡਰੱਗ ਸਮੱਗਲਰ, ਜੋ ਕਿ ਇੱਕੋ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਦੀਆਂ ਧਾਰਾ 68-F (2) NDPS ਐਕਟ ਤਹਿਤ ਪ੍ਰਾਪਰਟੀਆਂ ਫ੍ਰੀਜ਼ ਕਰਵਾਈਆਂ ਗਈਆਂ ਹਨ। ਜਿਨ੍ਹਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:-

1.ਜਰਨੈਲ ਰਾਮ ਉਰਫ਼ ਜੈਲੀ ਪੁੱਤਰ ਜੀਤ ਰਾਮ ਵਾਸੀ ਗੜੁਪੜ
2.ਗੁੜਚੜਤ ਉਰਫ਼ ਮੁੰਨਾ ਪੁੱਤਰ ਜਰਨੈਲ ਰਾਮ ਵਾਸੀ ਗੜੁਪੜ
3.ਸੀਮਾ ਪਤਨੀ ਗੁੜਚੜਤ ਉਰਫ਼ ਮੁੰਨਾ ਵਾਸੀ ਗੜੁਪੜ

ਜ਼ਿਕਰਯੋਗ ਹੈ ਕਿ ਉਪਰੋਕਤ ਡਰੱਗ ਸਮੱਗਲਰਾਂ ਉੱਤੇ ਕੁੱਲ 30 ਮੁਕੱਦਮੇ ਦਰਜ ਹਨ, ਜਿਨ੍ਹਾਂ ਵੱਲੋਂ ਨਸ਼ਾ ਵੇਚ ਕੇ ਕੁੱਲ ਦੋ ਕਰੋੜ ਬੱਤੀ ਲੱਖ ਰੁਪਏ ਦੀ ਚੱਲ ਅਤੇ ਅਚੱਲ ਸੰਪਤੀ ਬਣਾਈ ਗਈ ਸੀ, ਜਿਸ ਨੂੰ ਥਾਣਾ ਔੜ ਦੇ ਮੁਖੀ ਵੱਲੋਂ ਫ੍ਰੀਜ਼ ਕਰਕੇ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹਾਸਲ ਕੀਤੇ ਗਏ ਹਨ।

ਫ੍ਰੀਜ਼ ਕੀਤੀ ਪ੍ਰਾਪਰਟੀ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ, ਜਿਸ ਦੀ ਕੁੱਲ ਕੀਮਤ 2,32,00,000/- ਰੁਪਏ ਬਣਦੀ ਹੈ।

Description of Property

ਲੜੀ ਨੰ. 01. Constructed residential property measuring 38.25 Marlas situated at village Grupar PS Aur Tehsil Nawanshahr Distt. shaheed Bhagat Singh Nagar Punjab – 1,20,33,750/-
02. Constructed residential property measuring 12 Marlas situated at village Grupar PS Aur Tehsil Nawanshahr Distt. Shaheed Bhagat Singh Nagar Punjab -46,50,000/-
03. Property Measuring 11 Kanal 10 Marlas situated at village Grupar Tehsil Nawanshahr Distt. Shaheed Bhagat Singh Nagar Punjab -24,43,750/-
04. Property Measuring 04 Marlas situated at Village Grupar Tehsil Nawanshahr Distt. Shaheed Bhagat Singh Nagar Punjab- 2,00,000/-
05. Tractor Swaraj 855 bearing Reg. No. PB 32 S 3292- 3,00,000/-
06. Mahindra TUV 300 T8 Car bearing Reg. No.PB 32 V 5716- 4,00,000/-
07. Mahindra Varito BS3 1.5 D6 Car bearing Reg. No. PB 32 N 6500- 75,000/-
08. Hyundai Car i-20 Asta CRDI bearing Reg. No. PB 32 Z 7264- 5,25,000/-
09. Hero Maestro Edge Scooty bearing Reg. No. PB 32 U 8188- 20,000/-
10. TVS Apache RTR 160 Motorcycle bearing Reg. No. PB 32 AA 5440 -40,000/-
11. Bank Account number 38122876466 in State Bank of India Branch VPO. Aur ,Tehsil Phillaur Distt. Jalandher, Punjab- 17,18,423/-
12 . Bank Account number 150234001002979 in Co-operative Bank Branch VPO. Aur ,Nawanshahr, Punjab-7,83,835/-
13 . Bank Account number 150234001101370 in Co-operative Bank Branch VPO. Aur, Nawanshahr, Punjab- 10,377/-

ਮਾਣਯੋਗ ਐੱਸ.ਐੱਸ.ਪੀ. ਸਾਹਿਬ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਛੋਟੇ ਅਤੇ ਵੱਡੇ ਨਸ਼ਾ ਤਸਕਰਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ ਅਤੇ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਜਾਇਜ਼ ਪ੍ਰਾਪਰਟੀਆਂ ਵੀ ਜ਼ਬਤ ਕਰਵਾਏਗੀ। ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨਸ਼ੇ ਦੇ ਖਾਤਮੇ ਲਈ ਵਚਨਬੱਧ ਹੈ।