ਮੁਕਤਸਰ ਸਾਹਿਬ : ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਖੇ ਭੂ ਖਲਣ ਕਾਰਨ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਬੁੱਟਰ ਬਖੂਹਾ ਦੇ ਫੌਜੀ ਜਵਾਨ ਸੁਖਪ੍ਰੀਤ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। 29 ਸਾਲ ਦੇ ਸੁਖਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਸਦੇ ਜੱਦੀ ਪਿਡ ਬੁੱਟਰ ਬਖੂਹਾ ਵਿਖੇ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁੱਟਰ ਬਖੂਹਾ ਦੇ ਨੌਜਵਾਨ ਸੈਨਿਕ ਸੁਖਪ੍ਰੀਤ ਸਿੰਘ ਦੀ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਦੇ ਸੁੰਦਰਬਨੀ ਸੈਕਟਰ ਵਿਖੇ ਡਿਊਟੀ ਦੌਰਾਨ ਮੌਤ ਹੋ ਗਈ। ਸੁੰਦਰਬਨੀ ਸੈਕਟਰ ਵਿਚ ਭੂ ਖਲਣ ਦੌਰਾਨ ਸੁਖਪ੍ਰੀਤ ਸਿੰਘ ਦੀ ਮੌਤ ਹੋਈ।
ਸੁਖਪ੍ਰੀਤ ਸਿੰਘ ਰਾਇਫਲਮੈਨ ਵਜੋਂ ਜੇ ਐਂਡ ਕੇ ਰਾਇਫਲਜ਼ ਵਿਚ ਤੈਨਾਤ ਸੀ। ਉਹ 29 ਸਾਲ ਦਾ ਸੀ ਅਤੇ ਕੁਆਰਾ ਸੀ। ਆਉਣ ਵਾਲੇ ਨਵੰਬਰ ਮਹੀਨੇ ਵਿਚ ਉਸਦਾ ਵਿਆਹ ਰੱਖਿਆ ਹੋਇਆ ਸੀ ਅਤੇ ਪਰਿਵਾਰ ਇਸਦੀਆਂ ਤਿਆਰੀਆਂ ਕਰ ਰਿਹਾ ਸੀ।
ਸੁਖਪ੍ਰੀਤ ਦੀ ਇਕਲੌਤੀ ਭੈਣ ਕੈਨੇਡਾ ਵਿਖੇ ਰਹਿ ਰਹੀ ਜੋ ਅੱਜ ਅੰਤਿਮ ਸੰਸਕਾਰ ਮੌਕੇ ਪਹੁੰਚੀ ਅਤੇ ਨਮ ਅੱਖਾਂ ਨਾਲ ਜਦ ਭੈਣ ਨੇ ਭਰਾ ਨੂੰ ਸਲਾਮੀ ਦਿੱਤੀ ਤਾਂ ਮਾਹੌਲ ਗਮਗੀਨ ਹੋ ਗਿਆ।ਸੁਖਪ੍ਰੀਤ ਦੀ ਲਾਸ਼ ਤੇ ਸਿਹਰਾ ਸਜਾਇਆ ਗਿਆ, ਇੱਕ ਪਾਸੇ ਜਦ ਉਸਦੇ ਘਰ ਵਿਚ ਵਿਆਹ ਲਈ ਤਿਆਰੀਆਂ ਸਨ ਤਾਂ ਦੂਸਰੇ ਪਾਸੇ ਉਸਦੀ ਡਿਊਟੀ ਦੌਰਾਨ ਆਈ ਮੌਤ ਦੀ ਖ਼ਬਰ ਨੇ ਸਾਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ।ਸੁਖਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ