ਪੰਜਾਬ ਸਰਕਾਰ ਵੱਲੋਂ ਸੂਬੇ ਦੇ 4,000 ਤੋਂ ਵੱਧ ਸਰਕਾਰੀ ਡਾਕਟਰਾਂ (PCMS ਕੇਡਰ) ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਮੈਡੀਕਲ ਕੌਂਸਲ (PMC) ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਸਰਕਾਰੀ ਸਿਖਲਾਈ ਸੈਸ਼ਨਾਂ ਅਤੇ ਵਰਕਸ਼ਾਪਾਂ ਲਈ ਲਈਆਂ ਜਾਣ ਵਾਲੀਆਂ ‘ਕ੍ਰੈਡਿਟ ਆਵਰ’ (Credit Hour) ਫੀਸਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ।
ਹੁਣ ਪ੍ਰਾਈਵੇਟ ਸੈਮੀਨਾਰਾਂ ‘ਤੇ ਨਹੀਂ ਹੋਵੇਗਾ ਫ਼ਾਲਤੂ ਖ਼ਰਚਾ
ਪਹਿਲਾਂ ਡਾਕਟਰਾਂ ਨੂੰ ਆਪਣੀ ਮੈਡੀਕਲ ਰਜਿਸਟ੍ਰੇਸ਼ਨ ਨੂੰ ਰੀਨਿਊ (ਨਵਿਆਉਣ) ਕਰਵਾਉਣ ਲਈ ਮਹਿੰਗੇ ਪ੍ਰਾਈਵੇਟ ਸੈਮੀਨਾਰਾਂ ਜਾਂ ਕੋਰਸਾਂ ਦਾ ਹਿੱਸਾ ਬਣਨਾ ਪੈਂਦਾ ਸੀ, ਜਿਸ ਲਈ ਉਨ੍ਹਾਂ ਨੂੰ ਮੋਟੀਆਂ ਫੀਸਾਂ ਤਾਰਨੀਆਂ ਪੈਂਦੀਆਂ ਸਨ। ਪਰ ਹੁਣ ਇਸ ਨਵੇਂ ਫੈਸਲੇ ਤੋਂ ਬਾਅਡ, ਸਰਕਾਰੀ ਡਾਕਟਰਾਂ ਨੂੰ ਅਜਿਹੀਆਂ ਭਾਰੀ ਫੀਸਾਂ ਤੋਂ ਮੁਕਤੀ ਮਿਲ ਜਾਵੇਗੀ।
ਜਲਦੀ ਜਾਰੀ ਹੋਵੇਗੀ ਨਵੀਂ ਗਾਈਡਲਾਈਨ (SOP)
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PCMSA) ਮੁਤਾਬਕ, ਡਾਕਟਰਾਂ ਨੂੰ ਇਨ੍ਹਾਂ ਕ੍ਰੈਡਿਟ ਘੰਟਿਆਂ ਦਾ ਫਾਇਦਾ ਲੈਣ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਜਲਦੀ ਹੀ ਇੱਕ ਵਿਸਤ੍ਰਿਤ ਗਾਈਡਲਾਈਨ (Standard Operating Procedure – SOP) ਜਾਰੀ ਕੀਤੀ ਜਾ ਰਹੀ ਹੈ। ਇਸ ਨਾਲ ਪੂਰੀ ਪ੍ਰਕਿਰਿਆ ਆਸਾਨ ਅਤੇ ਪਾਰਦਰਸ਼ੀ ਹੋ ਜਾਵੇਗੀ।
