ਅੰਮ੍ਰਿਤਪਾਲ AKF ਨਾਮ ਦੀ ਹਥਿਆਰਬੰਦ ਫੋਰਸ ਖੜੀ ਕਰ ਰਿਹਾ ਸੀ : ਸੂਤਰ

ਸੂਤਰਾਂ ਦੇ ਹਵਾਲੀ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਅੰਮ੍ਰਿਤਪਾਲ ਵੱਲੋਂ AKF (ਅਨੰਦਪੁਰ ਖਾਲਸਾ ਫੋਰਸ) ਖੜੀ ਕੀਤੀ ਜਾ ਰਹੀ ਸੀ। ਗੱਡੀ ਚ’ ਮਿਲੇ ਹਥਿਆਰਾਂ ਉਤੇ ਵੀ AKF ਲਿਖਿਆ ਹੋਇਆ ਸੀ ਤੇ ਇਥੋਂ ਤੱਕ ਕੇ ਅੰਮ੍ਰਿਤਪਾਲ ਦੇ ਘਰ ਦੇ ਬਾਹਰ ਵੀ ਇਹੀ ਨਾਮ ਲਿਖਿਆ ਹੋਇਆ ਮਿਲਿਆ | ਪੁਲਿਸ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਆਪਣੀ AKF ਫੋਰਸ ਤਿਆਰ (Anandpur Khalsa Force) ਕੀਤੀ ਜਾ ਰਹੀ ਸੀ। ਸੁਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਦੇ ਕੇਸ ਵਿੱਚ NIA ਦਾ ਦਖਲ ਹੋ ਸਕਦਾ ਹੈ ਤੇ NIA ਇਸ ਮਾਮਲੇ ਦੀ ਜਾਂਚ ਕਰ ਸਕਦੀ ਹੈ।

Tags :