ਫਾਜ਼ਿਲਕਾ ਚ’ ਵੀ ਰਾਜਾ ਵੜਿੰਗ ਦਾ ਹੋਇਆ ਵਿਰੋਧ, ਰੈਲੀ ਚ’ ਲੱਗੇ ਚੰਨੀ ਜ਼ਿੰਦਾਬਾਦ ਦੇ ਨਾਅਰੇ

ਫਾਜ਼ਿਲਕਾ : ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਇੰਚਾਰਜ ਭੂਪੇਸ਼ ਭਗੇਲ ਅਗਵਾਈ ਹੇਠ ਫਾਜ਼ਿਲਕਾ ਚ’ ਮੀਟਿੰਗ ਦੌਰਾਨ ਜਿਸ ਚ’ ਚੰਨੀ ਸਮਰਥਕਾਂ ਵੱਲੋਂ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਬੜੀ ਮੁਸ਼ਕਿਲ ਨਾਲ ਮੌਕਾ ਸੰਭਾਲਿਆ ਗਿਆ ਅਤੇ ਕਈ ਸਮਰਥਕਾਂ ਨੂੰ ਮੀਟਿੰਗ ਤੋਂ ਬਾਹਰ ਹੀ ਰੱਖਿਆ ਗਿਆ ਲੇਕਿਨ ਕੁਝ ਸਮਰਥਕ ਅੰਦਰ ਪਹੁੰਚ ਗਏ ਜਿਨਾਂ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਹੀ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ