ਬਲਤੇਜ ਪੰਨੂ ਦਾ ਸਵਾਲ: “ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਅਧਿਕਾਰ ਕਿਸੇ ਨਿੱਜੀ ਚੈਨਲ ਕੋਲ ਕਿਵੇਂ ਹੋ ਸਕਦੇ ਹਨ?”

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਅਧਿਕਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਬਲਤੇਜ ਪੰਨੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਵਿੱਤਰ ਗੁਰਬਾਣੀ ਨੂੰ ਸੰਗਠਿਤ ਕਰਕੇ ਆਦਿ ਗ੍ਰੰਥ ਦਾ ਸਰੂਪ ਦੇਣ ਦਾ ਮਹਾਨ ਕਾਰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ, ਜਦਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਗੁਰੂ ਦਾ ਦਰਜਾ ਬਖ਼ਸ਼ਿਆ

ਉਨ੍ਹਾਂ ਕਿਹਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਸਿੱਖ ਸੰਗਤ ਦੇ ਆਤਮਿਕ ਮਾਰਗਦਰਸ਼ਕ ਹਨ ਤਾਂ ਇਸ ਨਾਲ ਜੁੜੇ ਅਧਿਕਾਰ ਕਿਸੇ ਇੱਕ ਪਰਿਵਾਰ ਜਾਂ ਨਿੱਜੀ ਚੈਨਲ ਦੇ ਹੱਥਾਂ ਵਿੱਚ ਕਿਵੇਂ ਹੋ ਸਕਦੇ ਹਨ।

ਪੰਨੂ ਨੇ ਆਪਣੇ ਬਿਆਨ ਰਾਹੀਂ ਗੁਰਬਾਣੀ ਦੇ ਪ੍ਰਸਾਰਣ ਅਤੇ ਇਸ ਨਾਲ ਜੁੜੇ ਹੱਕਾਂ ਬਾਰੇ ਵਿਆਪਕ ਚਰਚਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ