ਅੱਤਵਾਦੀਆ ਨਾਲ ਹੋਏ ਮੁਕਾਬਲੇ ਵਿੱਚ Army dog ਕੈਂਟ ਵੀ ਹੋਇਆ ਸ਼ਹੀਦ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ ਸੀ। ਇਸ ਮੁਕਾਬਲੇ ‘ਚ ਫੋਜ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਿਕ ਇਕ ਅੱਤਵਾਦੀ ਵੀ ਮਾਰਿਆ ਗਿਆ। ਮੁਕਾਬਲੇ ਦੌਰਾਨ ਇੱਕ 6 ਸਾਲਾ ਕੁੱਤਾ ਕੈਂਟ ਵੀ ਗੋਲੀਬਾਰੀ ਵਿੱਚ ਆਪਣੀ ਜਾਨ ਗੁਆ ​​ਬੈਠਾ।

ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ‘ਚ ਸ਼ਹੀਦ ਹੋਏ ਕੁੱਤੇ ਦਾ ਨਾਂਅ ਕੈਂਟ ਸੀ। ਉਸ ਨੇ ਮੁਕਾਬਲੇ ਦੌਰਾਨ ਆਪਣੇ ਹੈਂਡਲਰ ਨੂੰ ਬਚਾਇਆ ਅਤੇ ਆਪ ਜਾਨ ਦੇ ਦਿੱਤੀ। ਇਹ ਉਸ ਸਮੇਂ ਵਾਪਰਿਆ ਜਦੋਂ ਉਹ ਭੱਜ ਰਹੇ ਅੱਤਵਾਦੀਆਂ ਦੀ ਭਾਲ ਲਈ ਜਵਾਨਾਂ ਦੀ ਇਕ ਯੂਨਿਟ ਦੀ ਅਗਵਾਈ ਕਰ ਰਿਹਾ ਸੀ। ਇਸ ਦੌਰਾਨ ਉਹ ਭਾਰੀ ਗੋਲਾਬਾਰੀ ਦੀ ਲਪੇਟ ‘ਚ ਆ ਗਿਆ।

Tags :