ਜਲੰਧਰਪੁਲਿਸ ਨੇ ਅੰਮ੍ਰਿਤਪਾਲ ਸਿੰਘ ਤੇ’ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ। ਅੰਮ੍ਰਿਤਪਾਲ ਖਿਲਾਫ਼ ਹੁਣ ਗ੍ਰੰਥੀ ਸਿੰਘ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਪਰਚਾ ਦਰਜ ਕੀਤਾ ਹੈ। ਦੱਸਦੀਏ ਅੰਮ੍ਰਿਤਪਾਲ ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਦੇ ਘਰ ਬੰਦੂਕ ਦਿਖਾ ਕੇ ਧਮਕਾਇਆ ਅਤੇ ਤਕਰੀਬਨ ਇਕ ਘੰਟਾ ਉਥੇ ਰੁਕਿਆ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਅੰਮ੍ਰਿਤਪਾਲ ਉਥੇ ਹੀ ਗ੍ਰੰਥੀ ਸਿੰਘ ਦੇ ਬੇਟੇ ਦੇ ਕੱਪੜੇ ਪਾ ਕੇ ਉਹ ਉਥੋਂ ਆਪਣਾ ਭੇਸ ਬਦਲ ਕੇ ਹੋਇਆ ਫ਼ਰਾਰ। ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ਦੇ ਘਰ ਰਿਸ਼ਤੇ ਵਾਸਤੇ ਲੜਕੇ ਨੂੰ ਦੇਖਣ ਲਈ ਕੁੜੀ ਵਾਲਿਆਂ ਨੇ ਆਉਣਾ ਸੀ ਪਰ ਘਰ ਵਾਲਿਆਂ ਨੂੰ ਪਹਿਲਾਂ ਤਾਂ ਇਹ ਭੁਲੇਖਾ ਪਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਆਏ ਨੇ ਤੇ ਅੰਮ੍ਰਿਤਪਾਲ ਨੇ ਰਿਸ਼ਤੇਦਾਰਾਂ ਵਾਸਤੇ ਤਿਆਰ ਕੀਤਾ ਖਾਣਾ ਵੀ ਉਥੇ ਖਾ ਕੇ ਗਿਆ। ਗ੍ਰੰਥੀ ਸਿੰਘ ਦਾ ਫੋਨ ਵਰਤਦੇ ਹੋਏ ਅੰਮ੍ਰਿਤਪਾਲ ਵੱਲੋਂ ਆਪਣੇ ਸਾਥੀਆਂ ਨੂੰ ਫੋਨ ਵੀ ਕੀਤਾ ਗਿਆ ਤੇ ਪਿੰਡ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਬਾਇਕੇ ’ਤੇ ਸਵਾਰ ਹੋ ਕੇ ਅੱਗੇ ਫਰਾਰ ਹੋ ਗਿਆ
