‘ਸਤੌਜ ਤੋਂ ਸੰਸਦ’—CM ਭਗਵੰਤ ਮਾਨ ਦੇ ਜੀਵਨ ’ਤੇ ਆਧਾਰਿਤ ਖ਼ਾਸ ਸ਼ੋਅ 30 ਅਗਸਤ ਨੂੰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੀਵਨ ’ਤੇ ਆਧਾਰਿਤ ਖ਼ਾਸ ਸ਼ੋਅ ‘ਸਤੌਜ ਤੋਂ ਸੰਸਦ’ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕਰਦਿਆਂ ਲੋਕਾਂ ਨੂੰ ਇਹ ਸ਼ੋਅ ਦੇਖਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਜੀਵਨੀ ਤੇ’ ‘ਸਤੌਜ ਤੋਂ ਸੰਸਦ’ ਨੂੰ ਡਿਸਕਵਰੀ ਚੈਨਲ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਹ ਖ਼ਾਸ ਸ਼ੋਅ 7 ਵੱਖ-ਵੱਖ ਭਾਸ਼ਾਵਾਂ ਵਿੱਚ ਦਰਸ਼ਕਾਂ ਲਈ ਉਪਲਬਧ ਹੋਵੇਗਾ।

ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਇੱਕ ਖ਼ਾਸ ਪੇਸ਼ਕਸ਼ ਹੈ ਅਤੇ ਲੋਕ ਇਸਨੂੰ ਜ਼ਰੂਰ ਦੇਖਣ।

  • ਪ੍ਰਸਾਰਣ: 30 ਅਗਸਤ, ਐਤਵਾਰ
  • ਸਮਾਂ: ਸ਼ਾਮ 7 ਵਜੇ
  • ਚੈਨਲ: ਡਿਸਕਵਰੀ ਚੈਨਲ

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਇਸ ਵਿਸ਼ੇਸ਼ ਸ਼ੋਅ ਨਾਲ ਜੁੜਨ ਅਤੇ ਇਸਨੂੰ ਦੇਖਣ ਦੀ ਅਪੀਲ ਕੀਤੀ ਹੈ

#Punjab #BhagwantMann #CMBhagwantMann #SatoujToSansad #ਸਤੌਜਤੋਂਸੰਸਦ #BhagwantMannShow #PunjabNews #PunjabiNews #DiscoveryChannel #PunjabCM #BhagwantMannOnX #ViralNews #LatestPunjabNews #PunjabPolitics #TrendingNews