ਡੀਜ਼ਲ ਗੱਡੀਆਂ ਨੂੰ ‘ਨੋ ਐਂਟਰੀ’: ਦਿੱਲੀ ‘ਚ GRAP-4 ਲਾਗੂ, ਸਿਹਤ ਲਈ ਖ਼ਤਰਨਾਕ ਹੋਈ ਹਵਾ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸਦੇ ਨਾਲ ਲੱਗਦੇ NCR ਖੇਤਰ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਏਅਰ ਕੁਆਲਿਟੀ ਇੰਡੈਕਸ (AQI) 400 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦਾ ਚੌਥਾ ਪੜਾਅ (GRAP-4) ਲਾਗੂ ਕਰਨ ਦਾ ਫੈਸਲਾ ਕੀਤਾ ਹੈ

AQI 450 ਦੇ ਨੇੜੇ ਪਹੁੰਚਿਆ: ਹਵਾ ਹੋਈ ਜ਼ਿਆਦਾ ਜ਼ਹਿਰੀਲੀ : ਇਸ ਮਾਮਲੇ ‘ਤੇ ਬਣੀ ਸਬ-ਕਮੇਟੀ ਨੇ ਪ੍ਰਦੂਸ਼ਣ ਦੇ ਪੱਧਰ ਵਿੱਚ ਤਿੱਖੀ ਵਾਧੇ ਨੂੰ ਦੇਖਦੇ ਹੋਏ ਇੱਕ ਐਮਰਜੈਂਸੀ ਬੈਠਕ ਕੀਤੀ। ਬੈਠਕ ਵਿੱਚ ਦੱਸਿਆ ਗਿਆ ਕਿ ਦਿੱਲੀ ਦਾ AQI ਸਵੇਰੇ 10 ਵਜੇ 401 ਸੀ, ਜੋ ਕਿ ਘੱਟ ਹਵਾ ਦੀ ਗਤੀ ਅਤੇ ਪ੍ਰਤੀਕੂਲ ਮੌਸਮ ਕਾਰਨ ਲਗਾਤਾਰ ਵਧਦਾ ਗਿਆ। ਸ਼ਾਮ 7 ਵਜੇ ਤੱਕ ਇਹ ਖ਼ਤਰਨਾਕ ਪੱਧਰ 448 ਤੱਕ ਪਹੁੰਚ ਗਿਆ। ਅਜਿਹੀਆਂ ਸਥਿਤੀਆਂ ਵਿੱਚ ਰਾਤ ਵੇਲੇ ਸ਼ਾਂਤ ਹਵਾ ਅਤੇ ਧੁੰਦ ਕਾਰਨ ਪ੍ਰਦੂਸ਼ਕਾਂ ਦੀ ਗਾੜ੍ਹਾਪਣ ਹੋਰ ਵਧਣ ਦੀ ਸੰਭਾਵਨਾ ਹੈ

GRAP-4: ਕਿਹੜੀਆਂ ਚੀਜ਼ਾਂ ‘ਤੇ ਲੱਗਿਆ ਬੈਨ? : GRAP-4 ਤਹਿਤ ਦਿੱਲੀ-NCR ਵਿੱਚ ਸਭ ਤੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਹ ਪਾਬੰਦੀਆਂ ਪਹਿਲਾਂ ਤੋਂ ਲਾਗੂ GRAP ਦੇ ਪੜਾਅ-1, 2 ਅਤੇ 3 ਦੀਆਂ ਕਾਰਵਾਈਆਂ ਤੋਂ ਇਲਾਵਾ ਹਨ:

ਟਰੱਕਾਂ ਦਾ ਦਾਖਲਾ ਬੰਦ: ਜ਼ਰੂਰੀ ਵਸਤਾਂ ਜਾਂ ਸੇਵਾਵਾਂ ਨੂੰ ਲਿਜਾਣ ਵਾਲੇ ਟਰੱਕਾਂ ਨੂੰ ਛੱਡ ਕੇ, ਦਿੱਲੀ ਵਿੱਚ ਹੋਰ ਟਰੱਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ, CNG, LNG, ਇਲੈਕਟ੍ਰਿਕ ਅਤੇ BS-6 ਡੀਜ਼ਲ ਟਰੱਕਾਂ ਨੂੰ ਇਜਾਜ਼ਤ ਹੋਵੇਗੀ | ਡੀਜ਼ਲ ਮਾਲ ਢੋਆ-ਢੁਆਈ ਵਾਹਨ: ਦਿੱਲੀ ਵਿੱਚ ਰਜਿਸਟਰਡ BS-4 ਅਤੇ ਉਸ ਤੋਂ ਹੇਠਾਂ ਵਾਲੇ ਡੀਜ਼ਲ ਭਾਰੀ ਮਾਲ ਢੋਆ-ਢੁਆਈ ਵਾਹਨਾਂ ਦੇ ਸੰਚਾਲਨ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ

ਉਸਾਰੀ ‘ਤੇ ਪੂਰਨ ਬੈਨ: ਸਾਰੀਆਂ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਵਿੱਚ ਹਾਈਵੇਅ, ਸੜਕਾਂ, ਫਲਾਈਓਵਰ, ਬਿਜਲੀ ਲਾਈਨਾਂ ਵਰਗੀਆਂ ਰੇਖਿਕ ਜਨਤਕ ਯੋਜਨਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਪੜਾਵਾਂ ਵਿੱਚ ਇਜਾਜ਼ਤ ਦਿੱਤੀ ਗਈ ਸੀ

ਸਕੂਲਾਂ ਵਿੱਚ ‘ਹਾਈਬ੍ਰਿਡ’ ਮੋਡ ਲਾਗੂ : ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ, ਦਿੱਲੀ ਅਤੇ ਪ੍ਰਭਾਵਿਤ NCR ਜ਼ਿਲ੍ਹਿਆਂ ਵਿੱਚ ਸਕੂਲਾਂ ਨੂੰ ਨਵੇਂ ਹੁਕਮ ਦਿੱਤੇ ਗਏ ਹਨ: ਪ੍ਰਾਇਮਰੀ ਕਲਾਸਾਂ ਦੇ ਨਾਲ-ਨਾਲ ਉੱਚ ਕਲਾਸਾਂ (6th ਤੋਂ 9th ਅਤੇ 11th Class) ਦੇ ਵਿਦਿਆਰਥੀਆਂ ਲਈ ਕਲਾਸਾਂ ਹੁਣ ‘ਹਾਈਬ੍ਰਿਡ’ ਮੋਡ (ਆਨਲਾਈਨ ਅਤੇ ਸਰੀਰਕ ਹਾਜ਼ਰੀ) ਵਿੱਚ ਚਲਾਈਆਂ ਜਾਣਗੀਆਂ | ਜਿੱਥੋਂ ਤੱਕ ਸੰਭਵ ਹੋ ਸਕੇ, ਵਿਦਿਆਰਥੀਆਂ ਨੂੰ ਆਨਲਾਈਨ ਹਾਜ਼ਰ ਹੋਣ ਦਾ ਵਿਕਲਪ ਦਿੱਤਾ ਜਾਵੇਗਾ

GRAP-4 ਕਦੋਂ ਲਾਗੂ ਹੁੰਦਾ ਹੈ?

GRAP ਵਿੱਚ ਕੁੱਲ ਚਾਰ ਪੜਾਅ ਹਨ, ਜੋ ਪ੍ਰਦੂਸ਼ਣ ਦੇ ਪੱਧਰ ਅਨੁਸਾਰ ਲਾਗੂ ਕੀਤੇ ਜਾਂਦੇ ਹਨ:

ਪੜਾਅ (Phase)AQI ਪੱਧਰਸ਼੍ਰੇਣੀ (Category)
ਪੜਾਅ 1201 ਤੋਂ 300ਖ਼ਰਾਬ (Poor)
ਪੜਾਅ 2301 ਤੋਂ 400ਬਹੁਤ ਖ਼ਰਾਬ (Very Poor)
ਪੜਾਅ 3401 ਤੋਂ 450ਗੰਭੀਰ (Severe)
ਪੜਾਅ 4450 ਤੋਂ ਵੱਧਬੇਹੱਦ ਗੰਭੀਰ (Severe+)

#delhipollution #delhigrap4 #delhi #pollution #dieselcarsbanned #Noentry #delhinews