WASHINGTON, DC : ਮਹਾਨ ਰੈਸਲਰ ਜੌਨ ਸੀਨਾ ਨੇ WWE ਤੋਂ ਰਿਟਾਇਰਮੈਂਟ ਲੈ ਲਈ ਹੈ, ਐਤਵਾਰ ਨੂੰ ਆਪਣੀ ਆਖਰੀ ਫਾਈਟ ਵਿੱਚ, 17 ਵਾਰ ਦੇ WWE ਚੈਂਪੀਅਨ ਜੌਨ ਸੀਨਾ ਨੂੰ ਗੁੰਥਰ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਚ’ ਜਾਨ ਸੀਨਾ ਨੂੰ ਹਾਰ ਮਿਲੀ | ਇਸ ਹਾਰ ਦੇ ਨਾਲ ਹੀ ਲਗਭਗ 23 ਸਾਲ ਲੰਬੇ ਉਨ੍ਹਾਂ ਦੇ ਸ਼ਾਨਦਾਰ ਕਰੀਅਰ ‘ਤੇ ਵਿਰਾਮ ਲੱਗ ਗਿਆ ਹੈ, ਜਿਸ ਨਾਲ ਦੁਨੀਆ ਭਰ ਦੇ ਫੈਨਜ਼ ਨਿਰਾਸ਼ ਹੋ ਗਏ ਹਨ | ਜਦੋ ਆਖਰੀ ਮੈਚ ਚ’ ਜਾਨ ਸੀਨਾ ਹਾਰੇ ਤਾਂ ਰਿੰਗ ਤੋਂ ਵਾਪਸ ਜਦੋ ਜਾ ਰਹੇ ਸੀ ਤਾਂ ਉਨ੍ਹਾਂ ਨੇ ਸਾਰੇ FANS ਨੂੰ ਸਲੂਟ ਮਾਰਕੇ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਨੂੰ ਇਨ੍ਹਾਂ ਪਿਆਰ ਦਿੱਤਾ
ਗੁੰਥਰ ਤੋਂ ਹਾਰ ਕੇ ਹੋਏ ਰਿਟਾਇਰ: ਭਾਵੁਕ ਹੋਏ ਪ੍ਰਸ਼ੰਸਕ : ਜੌਨ ਸੀਨਾ, ਜਿਨ੍ਹਾਂ ਨੇ ਸਾਲ 2002 ਵਿੱਚ WWE ਵਿੱਚ ਡੈਬਿਊ ਕੀਤਾ ਸੀ, ਨੇ ਲਗਭਗ 23 ਸਾਲਾਂ ਤੱਕ ਆਪਣੀਆਂ ਰੋਮਾਂਚਕ ਫਾਈਟਾਂ ਅਤੇ ਯਾਦਗਾਰੀ ਪ੍ਰਦਰਸ਼ਨਾਂ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਦੀ ਹਾਰ ਤੋਂ ਬਾਅਦ ਰੈਸਲਿੰਗ ਤੋਂ ਸੰਨਿਆਸ ਦੀ ਖ਼ਬਰ ਸੁਣ ਕੇ ਫੈਨਜ਼ ਭਾਵੁਕ ਹੋ ਗਏ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੈਨਜ਼ ਵੱਲੋਂ ਉਨ੍ਹਾਂ ਨੂੰ MISS YOU LEGEND ਲਿਖ ਕੇ ਯਾਦ ਕਰ ਰਹੇ ਨੇ
23 ਸਾਲ ਦਾ ਯਾਦਗਾਰੀ ਸਫ਼ਰ: WWE ਦਾ ‘ਚੈਂਪੀਅਨ’ : ਜੌਨ ਸੀਨਾ ਨੇ ਆਪਣੇ ਕਰੀਅਰ ਵਿੱਚ ਕਈ ਯਾਦਗਾਰੀ ਪਲ ਦਿੱਤੇ। ਉਹ ਸਿਰਫ਼ ਇੱਕ ਰੈਸਲਰ ਹੀ ਨਹੀਂ, ਬਲਕਿ ਇੱਕ ਪ੍ਰੇਰਣਾ ਸਰੋਤ ਵੀ ਸਨ, ਜਿਨ੍ਹਾਂ ਦਾ ਨਾਅਰਾ “Never Give Up” ਉਨ੍ਹਾਂ ਦੇ ਫੈਨਜ਼ ਵਿੱਚ ਕਾਫੀ ਮਸ਼ਹੂਰ ਰਿਹਾ। ਉਨ੍ਹਾਂ ਨੇ WWE ਵਿੱਚ 17 ਵਿਸ਼ਵ ਖ਼ਿਤਾਬ ਜਿੱਤੇ, ਜੋ ਕਿ ਇੱਕ ਰਿਕਾਰਡ ਹੈ। ਰਿੰਗ ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਹਮੇਸ਼ਾ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ
ਜੌਨ ਸੀਨਾ ਦੇ ਕੁਝ ਯਾਦਗਾਰੀ ਪਲ:
17 ਵਾਰ ਦੇ ਵਰਲਡ ਚੈਂਪੀਅਨ
ਬਹੁਤ ਸਾਰੇ ਮੈਚਾਂ ਵਿੱਚ ਯਾਦਗਾਰੀ ਜਿੱਤਾਂ
ਫੈਨਜ਼ ਲਈ ਪ੍ਰੇਰਣਾਦਾਇਕ “Never Give Up” ਦਾ ਸੰਦੇਸ਼
ਭਾਵੇਂ ਜੌਨ ਸੀਨਾ ਹੁਣ ਰੈਸਲਿੰਗ ਰਿੰਗ ਵਿੱਚ ਨਜ਼ਰ ਨਹੀਂ ਆਉਣਗੇ, ਪਰ ਉਨ੍ਹਾਂ ਦੀ ਵਿਰਾਸਤ ਅਤੇ ਯਾਦਗਾਰੀ ਪਲ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। ਉਨ੍ਹਾਂ ਨੇ ਇੱਕ ਯੁੱਗ ਨੂੰ ਖ਼ਤਮ ਕੀਤਾ ਹੈ ਅਤੇ ਇੱਕ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ

Pictures Credit To : WWE

#johncenalastmatch #JohncenaRetirement #JohnCenaVSGunterMatch #JohnCena #WWELastJohnCena