ਪੰਜਾਬ ਸਰਕਾਰ ਨੇ ਡੀ.ਏ. (ਮਹਿੰਗਾਈ ਭੱਤੇ) ਦੇ ਮੁੱਦੇ ‘ਤੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦਾਅਵਾ ਕੀਤਾ ਹੈ ਕਿ ਸੂਬੇ ਦੇ ਮੁਲਾਜ਼ਮਾਂ ਨੂੰ ਦੇਸ਼ ਵਿੱਚ ਸਭ ਤੋਂ ਵੱਧ ਤਨਖਾਹਾਂ ਮਿਲ ਰਹੀਆਂ ਹਨ।
ਚੰਡੀਗੜ੍ਹ ਵਿੱਚ ਜਾਰੀ ਬਿਆਨ ਵਿੱਚ ਸਰਕਾਰ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਮੂਲ ਤਨਖਾਹ (ਬੇਸਿਕ ਪੇਅ) ਦੇ ਨਾਲ ਨਿਯਮਤ ਤੌਰ ‘ਤੇ ਡੀ.ਏ. ਦਿੱਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਦਾ ਮੁਕਾਬਲਾ ਦੇਸ਼ ਦੇ ਕਿਸੇ ਵੀ ਹੋਰ ਸੂਬੇ ਨਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ ਗੁਜਰਾਤ ਦੀ ਉਦਾਹਰਣ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਉੱਥੋਂ ਦੇ ਮੁਲਾਜ਼ਮਾਂ ਨੂੰ ਪੰਜਾਬ ਨਾਲੋਂ 28 ਫ਼ੀਸਦੀ ਘੱਟ ਤਨਖਾਹ ਮਿਲ ਰਹੀ ਹੈ।
ਸਰਕਾਰ ਨੇ ਇਹ ਵੀ ਅੰਕੜੇ ਸਾਂਝੇ ਕੀਤੇ ਕਿ ਸੂਬੇ ਦੇ ਕੁੱਲ ਮਾਲੀਏ (ਰੈਵਨਿਊ) ਦਾ 51 ਫ਼ੀਸਦੀ ਹਿੱਸਾ ਸਿਰਫ਼ ਮੁਲਾਜ਼ਮਾਂ ਉੱਤੇ ਖ਼ਰਚ ਕੀਤਾ ਜਾ ਰਿਹਾ ਹੈ ਅਤੇ 4,500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਧੇ ਤੌਰ ‘ਤੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਾ ਰਹੀ ਹੈ।
