ਅੰਮ੍ਰਿਤਸਰ ਪੁਲਿਸ ਦੇ ਵੱਲੋਂ ਅੱਜ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਅੰਮ੍ਰਿਤਪਾਲ ਦੀ ਸਾਰੀ ਡਿਟੇਲ ਦੱਸੀ ਗਈ ਹੈ ਤੇ ਅੰਮ੍ਰਿਤਪਾਲ ਦੇ ਪਿਤਾ ਦਾ ਨਾਮ, ਉਸ ਦੇ ਘਰ ਦਾ ਪਤਾ, ਉਸਦਾ ਕੱਦ ਪੋਸਟਰ ‘ਚ ਸਭ ਕੁਝ ਲਿਖਿਆ ਗਿਆ ਹੈ। ਪੁਲਿਸ ਨੇ ਪੋਸਟਰ ‘ਚ ਕੁਝ ਮੋਬਾਈਲ ਨੰਬਰ ਜਾਰੀ ਵੀ ਕੀਤੇ ਨੇ ਅਤੇ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਜੇਕਰ ਕਿਸੇ ਨੇ ਅੰਮ੍ਰਿਤਪਾਲ ਨੂੰ ਦੇਖਿਆ ਕਿਤੇ ਤਾਂ ਉਹ ਪੁਲਿਸ ਨੂੰ ਜਾਣਕਾਰੀ ਦੇਵੇ। ਇਹ ਪੋਸਟਰ ਪੁਲਿਸ ਵੱਲੋਂ ਪੂਰੇ ਭਾਰਤ ‘ਚ ਸਰਕੂਲੇਟ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਪੰਜਾਬ ਵਿਚ ਹੋਣ ਦੇ ਇਨਪੁਟਸ ਤੋਂ ਬਾਅਦ ਅਮ੍ਰਿਤਪਾਲ ਦੇ ਸਰੰਡਰ ਕਰਨ ਦੇ ਖਬਰਾਂ ਸਾਹਮਣੇ ਆ ਰਹੀਆਂ ਨੇ। ਸੂਤਰਾਂ ਮੁਤਾਬਕ ਇਹ ਵੀ ਖਬਰ ਆ ਰਹੀ ਸੀ ਕਿ ਉਹ ਅੰਮ੍ਰਿਤਸਰ ਜਾਂ ਨੇੜੇ-ਤੇੜੇ ਸਰੰਡਰ ਕਰ ਸਕਦਾ ਹੈ ਪਰ ਪੁਲਿਸ ਵੱਲੋਂ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ। ਤੇ ਅੱਜ ਅਮ੍ਰਿਤਪਾਲ ਵਲੋਂ ਸੋਸ਼ਲ ਮੀਡਿਆ ਤੇ’ ਵੀਡੀਓ ਵਾਇਰਲ ਕੀਤੀ ਆ |
