ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਬਰਨਾ ਬੁਆਏ ਨਾਲ 7 ਅਪ੍ਰੈਲ ਨੂੰ ਹੋਵੇਗਾ ਜਾਰੀ

ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਰਹੂਮ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਰੈਪਰ ਅਤੇ ਗਾਇਕ ਬਰਨਾ ਬੁਆਏ ਨਾਲ ਰਿਕਾਰਡ ਕੀਤਾ ਗਿਆ ਗੀਤ 7 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। ਜਿਸਦਾ ਉਹਨਾਂ ਦੇ ਫੈਨ਼ਜ ਨੂੰ ਕਾਫੀ ਬੇਸਬਰੀ ਨਾਲ ਇੰਤਜਾਰ ਹੈ। ‘My Name’ ਟਾਈਟਲ ਵਾਲੇ ਇਸ ਗੀਤ ਨੂੰ ਮੂਸੇਵਾਲਾ ਦੀ ਕੰਪਨੀ ਵੱਲੋ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 4 ਮਹੀਨੇ ਪਹਿਲਾ ਜਦੋਂ ਮੂਸੇਵਾਲਾ ਦੇ ਮਾਤਾ-ਪਿਤਾ ਇੰਗਲੈਂਡ ਗਏ ਸਨ ਤਾਂ ਉਸ ਸਮੇਂ ਗਾਇਕ ਬਰਨਾ ਉਹਨਾਂ ਦੇ ਪੈਰਾਂ ਕੋਲ ਬੈਠ ਗਿਆ ਸੀ ਅਤੇ ਉਹਨਾਂ ਨਾਲ ਕਈ ਸਾਰੀਆ ਗੱਲਾਂ ਕੀਤੀਆ ਸਨ। ਦੱਸਦੀਏ ਬਰਨਾ ਬਆਏ ਅਤੇ ਸਿੱਧੂ ਮੂਸੇਵਾਲਾ ਦੀ ਗਹਿਰੀ ਦੋਸਤੀ ਸੀ।

Tags :