ਥਾਣਾ ਧਰਮਕੋਟ ਦੇ ਅਧੀਨ ਪੈਦੇ ਪਿੰਡ ਬਾਜੇਕੇ ਦੇ ਰਹਿਣ ਵਾਲੇ 17 ਸਾਲਾਂ ਨੌਜ਼ਵਾਨ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ। ਦੱਸ ਦਈਏ ਕਿ 17 ਸਾਲਾਂ ਨੌਜ਼ਵਾਨ ਗੁਰਬਿੰਦਰ ਸਿੰਘ ਜੋ ਕਿ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਤਾਂ ਅਚਾਨਕ ਹੀ ਗੋਲੀ ਚੱਲ ਗਈ ਅਤੇ ਨੋਜ਼ਵਾਨ ਦੇ ਗੋਲੀ ਲੱਗਣ ਕਾਰਣ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪਰਿਵਾਰ ਵੱਲੋ ਨੌਜ਼ਵਾਨ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਪਰ ਉਸਨੇ ਦਮ ਤੋਡ਼ ਦਿੱਤਾ। ਇਸ ਘਟਨਾ ਤੋ ਬਾਅਦ ਪਰਿਵਾਰ ਵਾਸੀਆ ਦਾ ਰੋ-ਰੋ ਕੇ ਬੂਰਾ ਹਾਲ ਹੈ।
