ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਆਪਣੇ ਪਹਿਲੇ ਤੋਂ ਨਿਰਧਾਰਤ ਸਮੇਂ ਤੋ 4 ਘੰਟੇ ਪਹਿਲਾ ਹੀ ਉੱਡ ਗਈ। ਜਿਸਦੇ ਕਾਰਣ ਕਰੀਬ 15 ਯਾਤਰੀ ਜ਼ਹਾਜ ਵਿੱਚ ਸਵਾਰ ਹੋਣ ਤੋ ਵਾਂਝੇ ਰਹਿ ਗਏ। ਹਾਲਾਕਿ ਏਅਰਪੋਰਟ ਅਧਿਕਾਰੀਆ ਦੁਆਰਾ ਫਲਾਈਟ ਦੀ ਜਲਦੀ ਉਡਾਣ ਬਾਰੇ ਯਾਤਰੀਆ ਨੂੰ ਪਹਿਲਾ ਤੋ ਸੂਚਨਾ ਦੇ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਇਹ ਉਡਾਣ ਆਂਧਰਾ ਪ੍ਰਦੇਸ਼ ਤੋ ਕੁਵੈਤ ਜਾਣ ਵਾਲੀ ਫਲਾਈਟ ਸੀ ਜੋ ਕਿ 4 ਘੰਟੇ ਪਹਿਲਾ ਹੀ ਉੱਡ ਗਈ। ਦੱਸ ਦਈਏ ਕਿ ਅਧਿਕਾਰੀਆ ਨੇ ਇਸ ਬਾਰੇ ਪਹਿਲਾ ਤੋ ਸੂਚਨਾ ਦਿੱਤੀ ਸੀ ਪਰ ਯਾਤਰੀਆ ਨੇ ਏਜੰਟਾ ਦੇ ਅਨੁਸਾਰ ਟਿਕਟ ਬੁੱਕ ਕੀਤੀ ਹੀ ਸੀ।